ਸਰਕਾਰ ਅਪਨੇ ਕੀਤੇ ਹਰ ਵਾਅਦੇ ਨੂੰ ਕਰ ਰਹੀ ਪੂਰਾ

ਗੁਰੂਹਰਸਹਾਏ/ਫਿਰੋਜ਼ਪੁਰ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਪਨੇ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਇਹ ਗੱਲ ਨਸੀਬ ਸਿੰਘ ਸੰਧੂ ਨਿੱਜੀ ਸਕੱਤਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੱਖ-ਵੱਖ ਪਿੰਡਾਂ ਅੰਦਰ ਕਾਰਡ ਧਾਰਕਾਂ ਨੂੰ ਸਸਤੀ ਕਣਕ ਤਕਸੀਮ ਕਰਨ ਮੌਕੇ ਕਹੀ। ਅੱਜ ਅੱਧੀ ਦਰਜਨ ਪਿੰਡਾਂ ਅੰਦਰ ਕਣਕ ਵੰਡਣ ਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਹਮੇਸ਼ਾਂ ਹੀ ਹਰ ਵਰਗ ਨੂੰ ਬਣਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਮੌਕੇ ਪਿੰਡ ਝਾੜੀਵਾਲਾ, ਚੱਕ ਹਰਾਜ ਬੈਰਕਾਂ, ਚੁੱਘਾ, ਟਹਾਲੀ ਵਾਲਾ, ਚੱਕ ਟਹਾਲੀ ਵਾਲਾ, ਸਾਹਨ ਕੇ ਆਦਿ ਪਿੰਡਾਂ ਵਿਚ ਕਣਕ ਵੰਡੀ ਗਈ। ਉਹਨਾਂ ਕਿਹਾ ਕਿ ਗਰੀਬ ਵਰਗ ਲਈ ਸਰਕਾਰ ਵਲੋਂ ਸਹੂਲਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਬੇਰੁਜਗਾਰੀ ਖਤਮ ਕਰਨ ਦੇ ਕੀਤੇ ਵਾਅਦੇ ਸਬੰਧੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਮੇਂ ਉਹਨਾਂ ਦੇ ਨਾਲ ਯੂਥ ਆਗੂ ਬੱਬਾ ਬਰਾੜ, ਸੁਖਚੈਨ ਸਿੰਘ, ਗਗਨ ਚੁੱਘਾ, ਗੁਰਮੀਤ ਚੁੱਘਾ, ਨਛੱਤਰ ਬੈਰਕਾਂ, ਨਵਾਬ ਚੱਕ ਟਹਾਲੀ ਵਾਲਾ ਆਦਿ ਆਗੂ ਮੌਜੂਦ ਸਨ।

Be the first to comment

Leave a Reply