ਸਰਕਾਰ ਆਧਾਰ ਦਾ ਜਾਲ ਵਿਛਾ ਕੇ ਸਾਰੇ ਤਰ੍ਹਾਂ ਦੇ ਵਿੱਤੀ ਲੈਣ-ਦੇਣ ‘ਤੇ ਨਜ਼ਰ ਰੱਖੇਗੀ

ਨਵੀਂ ਦਿੱਲੀ—  ਦਸੰਬਰ ‘ਚ ਨਵੇਂ ਸਾਲ ਦੇ ਸਵਾਗਤ ਦੀ ਤਿਆਰੀ ਸ਼ੁਰੂ ਹੋ ਜਾਵੇਗੀ ਉੱਥੇ ਹੀ ਤੁਹਾਨੂੰ ਕਈ ਜ਼ਰੂਰੀ ਕੰਮ ਵੀ 31 ਦਸੰਬਰ ਤੋਂ ਪਹਿਲਾਂ ਨਿਬੇੜਨੇ ਜ਼ਰੂਰੀ ਹਨ। ਜੇਕਰ ਤੁਸੀਂ ਇਹ ਕੰਮ ਨਵੇਂ ਸਾਲ ਤੋਂ ਪਹਿਲਾਂ ਨਹੀਂ ਕਰ ਸਕੇ ਤਾਂ ਫਿਰ ਪ੍ਰੇਸ਼ਾਨੀ ਹੋ ਸਕਦੀ ਹੈ। ਇਹ ਕੰਮ ਹੈ ਆਧਾਰ ਨੂੰ ਕਈ ਚੀਜ਼ਾਂ ਨਾਲ ਲਿੰਕ ਕਰਨ ਦਾ। ਸਰਕਾਰ ਨੇ ਸਰਕਾਰੀ ਸਕੀਮਾਂ, ਬੈਂਕ ਖਾਤੇ ਅਤੇ ਬੀਮਾ ਤਕ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ। ਇਹ ਹੁਣ ਇੰਨਾ ਜ਼ਰੂਰੀ ਹੋ ਗਿਆ ਹੈ ਕਿ ਇਸ ਦੇ ਬਿਨਾਂ ਕੰਮ ਹੋਣਾ ਮੁਸ਼ਕਿਲ ਹੋ ਗਿਆ ਹੈ ਜਾਂ ਇੰਝ ਕਹਿ ਲਓ ਕਿ ਆਧਾਰ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਸਰਕਾਰ ਆਧਾਰ ਦਾ ਜਾਲ ਵਿਛਾ ਕੇ ਸਾਰੇ ਤਰ੍ਹਾਂ ਦੇ ਵਿੱਤੀ ਲੈਣ-ਦੇਣ ‘ਤੇ ਨਜ਼ਰ ਰੱਖੇਗੀ। ਇਸ ਨਾਲ ਇਨਕਮ ਟੈਕਸ ਚੋਰੀ, ਸਬਸਿਡੀ ਦੇ ਪੈਸੇ ‘ਚ ਗੜਬੜੀ ਆਦਿ ‘ਤੇ ਲਗਾਮ ਕੱਸੀ ਜਾਵੇਗੀ। ਇਸ ਲਈ 31 ਦਸੰਬਰ ਆਖਰੀ ਤਰੀਕ ਹੈ। ਜੇਕਰ ਤੁਸੀਂ ਇਸ ਤਰੀਕ ਤਕ ਇਹ ਕੰਮ ਨਹੀਂ ਨਿਬੇੜਦੇ ਤਾਂ ਨਵੇਂ ਸਾਲ ‘ਚ ਤੁਹਾਨੂੰ ਪੈਸੇ ਕਢਾਉਣ ਜਾਂ ਜਮ੍ਹਾ ਕਰਾਉਣ ਜਾਂ ਫਿਰ ਆਨਲਾਈਨ ਟ੍ਰਾਂਜੈਕਸ਼ਨ ਕਰਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਪ੍ਰੇਸ਼ਾਨੀ ਤਦ ਰਹੇਗੀ ਜਦੋਂ ਤਕ ਤੁਸੀਂ ਆਧਾਰ ਲਿੰਕ ਨਹੀਂ ਕਰ ਲੈਂਦੇ। ਦਸੰਬਰ ਮਹੀਨੇ 9, 23 ਅਤੇ 25 ਤਰੀਕ ਨੂੰ ਬੈਂਕਾਂ ‘ਚ ਛੁੱਟੀ ਹੋਵੇਗੀ।ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਜਾਂ ਤੁਸੀਂ ਇਨਕਮ ਟੈਕਸ ਭਰਦੇ ਹੋ, ਤਾਂ ਪੈਨ ਕਾਰਡ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਦੂਜੀਆਂ ਚੀਜ਼ਾਂ ਨਾਲ। ਇਸ ਵਾਸਤੇ ਤੁਹਾਡੇ ਕੋਲ ਡੇਢ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ ‘ਤੇ ਤੁਹਾਡੀ ਰਿਟਰਨ ਪ੍ਰੋਸੈਸ ਨਹੀਂ ਹੋਵੇਗੀ ਅਤੇ ਅਜਿਹੀ ਸਥਿਤੀ ‘ਚ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ। ਇਨ੍ਹਾਂ ਸਭ ਦੇ ਇਲਾਵਾ ਡਾਕ ਘਰ ‘ਚ ਖਾਤਾ ਖੋਲ੍ਹਣ ਜਾਂ ਛੋਟੀਆਂ ਬਚਤ ਸਕੀਮਾਂ ਜਿਵੇਂ ਕਿ ਰਾਸ਼ਟਰੀ ਬਚਤ ਸਰਟੀਫਿਕੇਟ, ਪੀ. ਪੀ. ਐੱਫ ਅਤੇ ਕਿਸਾਨ ਵਿਕਾਸ ਪੱਤਰ ਲਈ ਆਧਾਰ ਜ਼ਰੂਰੀ ਹੈ। ਜਿਨ੍ਹਾਂ ਕੋਲ ਆਧਾਰ ਕਾਰਡ ਹੈ ਉਨ੍ਹਾਂ ਲਈ ਆਧਾਰ ਨੰਬਰ ਲਿੰਕ ਕਰਾਉਣਾ ਲਾਜ਼ਮੀ ਹੈ। ਹਾਲਾਂਕਿ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ, ਉਹ ਆਪਣੀ ਆਧਾਰ ਐਪਲੀਕੇਸ਼ਨ ਦਾ ਨੰਬਰ ਦੇ ਸਕਦੇ ਹਨ।

Be the first to comment

Leave a Reply