ਸਰਕਾਰ ਨੇ ਮੌਤ ਦੀ ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਜ਼ਰੂਰੀ ਬਣਾਉਣ ਦਾ ਕੀਤਾ ਫੈਸਲਾ

ਨਵੀਂ ਦਿੱਲੀ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਮੌਤ ਦੀ ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਜ਼ਰੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਤਾਂਕਿ ਪਛਾਣ ਸਬੰਧੀ ਧੋਖਾਦੇਹੀ ‘ਤੇ ਲਗਾਮ ਲਗਾਈ ਜਾ ਸਕੇ। ਸਰਕਾਰ ਦਾ ਫੈਸਲਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀਰਾਵਰ ਨੂੰ ਕਿਹਾ ਕਿ ਇਹ ਨਿਯਮ ਜੰਮੂ-ਕਸ਼ਮੀਰ, ਆਸਾਮ ਅਤੇ ਮੇਘਾਲਿਆ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਲੋਕਾਂ ‘ਤੇ ਲਾਗੂ ਹੋਵੇਗਾ। ਉਪਰੋਕਤ 3 ਸੂਬਿਆਂ ਲਈ ਵੱਖਰੇ ਤੌਰ ‘ਤੇ ਇਕ ਤਰੀਕ ਅਧਿਸੂਚਿਤ ਕੀਤੀ ਜਾਵੇਗੀ।
ਮੰਤਰਾਲਾ ਤਹਿਤ ਕੰਮ ਕਰਨ ਵਾਲੇ ਮਹਾਰਜਿਸਟ੍ਰਾਰ ਦੇ ਦਫਤਰ ਨੇ ਕਿਹਾ ਹੈ ਕਿ ਆਧਾਰ ਦੀ ਵਰਤੋਂ ਨਾਲ ਮ੍ਰਿਤਕ ਦੇ ਰਿਸ਼ਤੇਦਾਰਾਂ/ ਆਸ਼ਿਰਤਾਂ, ਜਾਣਕਾਰਾਂ ਵਲੋਂ ਦਿੱਤੇ ਗਏ ਵੇਰਵੇ ਦੀ ਸੱਚਾਈ ਯਕੀਨੀ ਹੋ ਸਕੇਗੀ। ਬਿਆਨ ਅਨੁਸਾਰ ਇਸ ਨਾਲ ਪਛਾਣ ਸਬੰਧੀ ਧੋਖਾਦੇਹੀ ਰੋਕਣ ਦਾ ਅਸਰਦਾਇਕ ਢੰਗ ਇਜ਼ਾਦ ਹੋਵੇਗਾ।

Be the first to comment

Leave a Reply