ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਜਲੰਧਰ ‘ਚ ਫਿਰ ਤੋਂ ਕੰਬਲ ਗਿਰੋਹ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ

ਜਲੰਧਰ — ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਜਲੰਧਰ ‘ਚ ਫਿਰ ਤੋਂ ਕੰਬਲ ਗਿਰੋਹ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਗਿਰੋਹ ਦੇ ਮੈਂਬਰ ਐਤਵਾਰ ਦੁਕਾਨ ‘ਚੋਂ ਲੱਖਾਂ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਏ। ਇਨ੍ਹਾਂ ਚੋਰਾਂ ਨੇ ਮਾਡਲ ਟਾਊਨ ‘ਚ ਐਤਵਾਰ 2 ਵਾਰਦਾਤਾਂ ਨੂੰ ਅੰਜਾਮ ਦਿੱਤਾ। ਮਾਡਲ ਟਾਊਨ ‘ਚ ਹੋਈਆਂ ਚੋਰੀ ਵਾਲੀਆਂ ਦੋਵੇਂ ਵਾਰਦਾਤਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ, ਜਿਨ੍ਹਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਾਡਲ ਟਾਊਨ ਨਿੱਕੂ ਪਾਰਕ ਦੇ ਸਾਹਮਣੇ ਸਥਿਤ ਅਗਰਵਾਲ ਮੋਬਾਇਲ ਨਾਂ ਦੀ ਦੁਕਾਨ ਦੇ ਮਾਲਕ ਯੋਗੇਸ਼ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ ਜਦ ਉਹ ਐਤਵਾਰ ਦੁਕਾਨ ਵਿਚ ਸਵੇਰੇ ਆਏ ਤਾਂ ਦੇਖਿਆ ਕਿ ਸ਼ਟਰ ਟੁੱਟਾ ਪਿਆ ਸੀ ਅਤੇ ਦੁਕਾਨ ਅੰਦਰੋਂ ਚੋਰ ਕਰੀਬ 4 ਲੱਖ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ ਲੈ ਗਏ। ਦੁਕਾਨ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਚੋਰਾਂ ਨੇ ਮੂੰਹ ‘ਤੇ ਕੰਬਲ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ 5 ਸਨ, ਜਿਨ੍ਹਾਂ ਨੇ ਸਿਰਫ 15 ਮਿੰਟ ਵਿਚ ਦੁਕਾਨ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਪਹੁੰਚੀ ਥਾਣਾ ਨੰ. 6 ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਥੇ ਹੀ ਦੇਰ ਸ਼ਾਮ ਮਾਡਲ ਟਾਊਨ ਮੇਨ ਮਾਰਕੀਟ ‘ਚ ਸਥਿਤ ਏ. ਬੀ. ਸੀ. ਮੋਬਾਇਲ ਦੇ ਮਾਲਕ ਹਰਪ੍ਰੀਤ ਵਾਸੀ ਗੁਜਰਾਲ ਨਗਰ ਦੀ ਦੁਕਾਨ ‘ਚੋਂ ਵੀ ਚੋਰ ਲੱਖਾਂ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ

Be the first to comment

Leave a Reply

Your email address will not be published.


*