ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਤੇ ਸਰਕਾਰੀ ਮੈਡੀਕਲ ਕਾਲਜ ਦੇ ਕਮਿਊਨਟੀ ਮੈਡੀਸਨ ਵਿਭਾਗ ਵਲੋਂ ਰਾਸ਼ਟਰੀ ਪੋਸ਼ਣ ਸਪਤਾਹ ਦਾ ਆਯੋਜਨ

ਪਟਿਆਲਾ –  ਅੱਜ ਕਲ ਦੇ ਰੁੱਝਵੇਂ ਭਰੇ ਜਿੰਦਗੀ ਵਿਚ ਇਨਸਾਨ ਜੀਵਨ ਸ਼ੈਲੀ ਰੋਗਾਂ ਨਾਲ ਗ੍ਰਸਤ ਹੁੰਦਾ ਜਾ ਰਿਹਾ ਹੈ ਅਤੇ ਸ਼ੂਗਰ ਅਤੇ ਮੋਟਾਪੇ ਤੋਂ ਉਤਪੰਨ ਹੋ ਰਹੀਆਂ ਬਿਮਾਰੀਆਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਦੇਸ਼ ਦੇ ਵਾਸੀ ਸਵਸਥ ਜੀਵਨ ਬਤੀਤ ਕਰ ਸਕਣ ।  ਇਹ ਵਿਚਾਰ ਪਟਿਆਲਾ ਰੇਂਜ ਦੇ ਡੀ ਆਈ ਜੀ ਡਾ. ਸੁਖਚੈਨ ਸਿੰਘ ਗਿੱਲ ਨੇ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਕਮਿਊਨਟੀ ਮੈਡੀਸਨ ਵਿਭਾਗ ਦੇ ਨਾਲ ਮਿਲ ਕੇ ਸਰਕਾਰੀ ਕਾਲਜ ਲੜਕੀਆਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਰਾਸ਼ਟਰੀ ਪੋਸ਼ਣ ਸਪਤਾਹ ਦੇ ਉਦਘਾਟਨੀ ਸਮਾਗਮ ਵਿਚ ਪ੍ਰਗਟ ਕੀਤੇ ।  ਡਾ. ਗਿੱਲ ਨੇ ਦੱਸਿਆ ਕਿ ਸੰਤੁਲਿਤ ਆਹਾਰ ਖਾਣ ਨਾਲ ਜੀਵਨ ਸ਼ੈਲੀ ਰੋਗਾਂ ਤੋਂ ਮੁੱਕਤੀ ਪਾਈ ਜਾ ਸਕਦੀ ਹੈ ।
ਇਸ ਮੌਕੇ ਤੇ ਡਾ. ਐੱਸ ਪੀ ਐੱਸ ਓਬਰਾਏ ਨੇ ਕਿਹਾ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਭਲਾਈ ਦੇ ਕੰਮਾਂ ਵਿਚ ਰੁਝਿਆ ਹੋਇਆ ਹੈ ਉਥੇ ਸਿਹਤ ਸੰਭਾਲ ਲਈ ਮੈਡੀਕਲ ਕੈੰਪ ਵੀ ਆਯੋਜਿਤ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਸਿਹਤ ਦੀ ਰੱਖਿਆ ਵੀ ਕੀਤੀ ਜਾ ਸਕੇ ।
ਸਰਕਾਰੀ ਮੈਡੀਕਲ  ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁੱਖੀ ਡਾ. ਅਮਰਜੀਤ ਸਿੰਘ ਨੇ ਰਾਸ਼ਟਰੀ ਪੋਸ਼ਣ ਸਪਤਾਹ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਦਾ ਥੀਮ ਛੋਟੇ ਬੱਚਿਆਂ ਵਿਚ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਦੀ ਲੋੜ ਹੈ ਜਿਸ ਲਈ ਗਰਭਵਤੀ ਮਾਵਾਂ ਨੂੰ ਪੋਸ਼ਟਿਕ ਖਾਣਾ ਦੇਣ ਨਾਲ ਉਹ ਤੰਦਰੁਸਤ ਹੋ ਕੇ ਸਿਹਤਮੰਦ ਬਚੇ ਨੂੰ ਜਨਮ ਦੇ ਸਕਦੀਆਂ ਹਨ ।
ਡਾ. ਆਰ ਐੱਸ ਬਲਗੀਰ ਨੇ ਦੱਸਿਆ ਕਿ  ਜੰਮਦੇ ਬੱਚੇ ਨੂੰ ਘੁੱਟੀ ਦੇਣ ਦੀ ਪਿਰਤ ਤੋਂ ਬਚਿਆ ਜਾਵੇ ਅਤੇ ਉਸ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ । 
ਇਸ ਮੌਕੇ ਤੇ ਡਾ ਸੁਮੀਤ ਅਤੇ ਡਾ ਵਿਸ਼ਾਲ ਨੇ ਵੀ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ । 
 
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾ. ਅਮਰ ਸਿੰਘ ਆਜ਼ਾਦ, ਸਰਦਾਰ ਜੱਸਾ ਸਿੰਘ , ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਡਾ. ਚਿਰੀਨਜੀਵ ਕੌਰ, ਡਾ ਬੀਰੇਂਦਰ ਕੌਰ, ਡਾ ਕਵਲਪ੍ਰੀਤ ਕੌਰ  ਨੇ ਵੀ ਆਪਣੇ ਵਿਚਾਰ ਰੱਖੇ ।

Be the first to comment

Leave a Reply