ਸਰਹੱਦਾਂ ‘ਤੇ ਲੇਜ਼ਰ ਅਤੇ ਸੁਰੰਗਾਂ ਦਾ ਪਤਾ ਲਾਉਣ ਲਈ ਆਈ. ਆਈ. ਟੀ. ਬੰਬੇ ਦੀ ਮਦਦ ਲਵੇਗੀ ਬੀ. ਐੱਸ. ਫੀ.

ਨਵੀਂ ਦਿੱਲੀ — ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਭਾਰਤੀ ਸਰਹੱਦਾਂ ਦੀ ਸੁਰੱਖਿਆ ਲਈ ਲੇਜ਼ਰ ਵਾੜ ਲਾਉਣ ਅਤੇ ਸੁਰੰਗਾਂ ਦਾ ਪਤਾ ਲਾਉਣ ਲਈ ਜਲਦ ਹੀ ਆਈ. ਆਈ. ਟੀ. ਬੰਬੇ ਦੀ ਮਦਦ ਲਵੇਗੀ। ਬੀ. ਐੱਸ. ਐੱਫ. ਪੱਛਮੀ ਮੋਰਚੇ ‘ਤੇ ਭਾਰਤ-ਪਾਕਿਸਤਾਨ ਸਰਹੱਦ ਅਤੇ ਪੂਰਬੀ ‘ਤੇ ਭਾਰਤ-ਬੰਗਲਾਦੇਸ਼ ਸਰਹੱਦ ਨੂੰ ਅੱਤਵਾਦੀਆਂ ਦੀ ਗੈਰ-ਕਾਨੂੰਨੀ ਘੁਸਪੈਠ ਅਤੇ ਵੱਖ-ਵੱਖ ਪ੍ਰਕਾਰ ਦੀ ਤਸੱਕਰੀ ਨੂੰ ਰੋਕਣ ਲਈ ਇਕ ਵਿਆਪਕ ਸੀਮਾ ਪ੍ਰਬੰਧਨ ਪ੍ਰਣਾਲੀ (ਸੀ. ਆਈ. ਬੀ. ਐੱਮ. ਐੱਸ.) ਲਾਗੂ ਕਰ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ”ਫੋਰਸ ਜਲਦ ਹੀ 8 ਜੁਲਾਈ ਨੂੰ ਇਥੇ ਆਈ. ਆਈ. ਟੀ. ਬੰਬੇ ਦੇ ਨਾਲ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰੇਗਾ। ਉਨ੍ਹਾਂ ਨੇ ਕਿਹਾ, ”ਸਾਡਾ ਟੀਚਾ ਉਨ੍ਹਾਂ ਜ਼ਰੂਰੀ ਉਪਕਰਣਾਂ ਨੂੰ ਹਾਸਲ ਕਰਨ ਲਈ ਸਹੀ ਗੁਣਾਤਮਕ ਮੰਗਾਂ ਤਿਆਰ ਕਰਨ ‘ਚ ਤਕਨਾਲੋਜੀ ਸੰਸਥਾਨ ਦੇ ਮਾਹਿਰਾਂ ਦੀ ਸੇਵਾ ਲੈਣਾ ਹੈ, ਜਿਨ੍ਹਾਂ ਨੂੰ ਫੋਰਸ ਆਪਣੇ ਸੁਰੱਖਿਆ ਜ਼ਿੰਮੇ ਵਾਲੀਆਂ ਜਟਿਲ ਸਰਹੱਦਾਂ ਅਤੇ ਦੂਜੇ ਇਲਾਕਿਆਂ ‘ਚ ਤੈਨਾਤ ਕਰ ਸਕੇ।

Be the first to comment

Leave a Reply