ਸਰਾਜ ਸੰਧੂ ਨੇ ਫੇਸਬੁੱਕ ‘ਤੇ ਵਿਪਨ ਸ਼ਰਮਾ ਦੇ ਕਤਲ ਕੀਤੇ ਜਾਣ ਦੇ ਕਾਰਨਾਂ ਨੂੰ ਵੀ ਸਪੱਸ਼ਟ ਕੀਤਾ

ਅੰਮ੍ਰਿਤਸਰ — ਅੰਮ੍ਰਿਤਸਰ ‘ਚ ਆਰ. ਐੱਸ. ਐੱਸ. ਆਗੂ ਵਿਪਨ ਸ਼ਰਮਾ ਦੇ ਕਤਲ ਕੇਸ ‘ਚ ਦੋਸ਼ੀ ਮੰਨੇ ਜਾ ਰਹੇ ਸਰਾਜ ਸੰਧੂ ਨੇ ਫੇਸਬੁੱਕ ‘ਤੇ ਵਿਪਨ ਸ਼ਰਮਾ ਦਾ ਕਤਲ ਉਸ ਵਲੋਂ ਕੀਤੇ ਜਾਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਫੇਸਬੁੱਕ ‘ਤੇ ਉਸ ਨੇ ਵਿਪਨ ਸ਼ਰਮਾ ਦੇ ਕਤਲ ਕੀਤੇ ਜਾਣ ਦੇ ਕਾਰਨਾਂ ਨੂੰ ਵੀ ਸਪੱਸ਼ਟ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਵਿਪਨ ਸ਼ਰਮਾ ਨੇ ਉਸ ਦੇ ਦੋਸਤ ਦੇ ਪਿਤਾ ਦਾ ਕਤਲ ਕਰਵਾਇਆ ਸੀ, ਜੋ ਕਿ ਇਕ ਪੁਲਸ ਕਰਮਚਾਰੀ ਸਨ। ਵਿਪਨ ਸ਼ਰਮਾ ਨੇ ਉਨ੍ਹਾਂ ਦੇ ਕਤਲ ਲਈ ਹਥਿਆਰ ਵੀ ਮੁਹੱਈਆ ਕਰਵਾਇਆ ਸੀ, ਇਸ ਲਈ ਉਨ੍ਹਾਂ ਨੇ ਆਪਣੀ ਨਿਜੀ ਰੰਜਿਸ਼ ਦੇ ਚਲਦਿਆਂ ਵਿਪਨ ਸ਼ਰਮਾ ਦਾ ਕਤਲ ਕੀਤਾ ਹੈ, ਇਸ ਕਤਲ ਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ।  ਇਸ ਦੇ ਨਾਲ ਹੀ ਸਰਾਜ ਨੇ ਸੋਸ਼ਲ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਨੂੰ ਵੀ ਗਲਤ ਠਹਿਰਾਇਆ ਹੈ।

Be the first to comment

Leave a Reply