ਸਲਮਾਨ ਖਾਨ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਨਾਲ ਇਸ ਦੇ ਮੇਕਰਸ ਨੇ ਇਕ ਨਵੀਂ ਤਸਵੀਰ ਤੇ ਟੀਜ਼ਰ ਸ਼ੇਅਰ ਲਾਂਚ ਹੋਇਆ

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਨਾਲ ਇਸ ਦੇ ਮੇਕਰਸ ਨੇ ਇਕ ਨਵੀਂ ਤਸਵੀਰ ਤੇ ਟੀਜ਼ਰ ਸ਼ੇਅਰ ਲਾਂਚ ਹੋਇਆ ਹੈ। ਇਸ ਤਸਵੀਰ ‘ਚ ਬਰਫੀਲੀ ਵਾਦੀਆਂ ‘ਚ ਹਥ ‘ਚ ਕੁਲ੍ਹਾੜੀ ਲੈ ਕੇ ਸਲਮਾਨ ਖਾਨ ਇਕ ਖਤਰਨਾਕ ਭੇੜੀਏ ਨਾਲ ਲੜਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਯਸ਼ਰਾਜ ਫਿਲਮਸ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ਤੇ ਲਿਖਿਆ, ”ਇਸੇ ਭੇੜੀਏ ਕੋਲ ਸੁੱਟ ਦਿਓ ਤੇ ਇਹ ਉਨ੍ਹਾਂ ਸਾਰਿਆਂ ਨੂੰ ਹਰਾ ਕੇ ਪਰਤ ਆਵੇਗਾ। ਅਜਿਹਾ ਹੈ ਇਹ ਟਾਈਗਰ”।ਸਲਮਾਨ ਖਾਨ ਦੀ ਇਸ ਫਿਲਮ ਨੂੰ ਰਿਲੀਜ਼ ਹੋਣ ‘ਚ ਅਜੇ ਕੁਝ ਦਿਨ ਬਾਕੀ ਹਨ। ਅਜਿਹੇ ‘ਚ ਮੇਕਰਸ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ। ਸਲਮਾਨ ਖਾਨ ਤੇ ਕੈਟਰੀਨਾ ਕੈਫ ਵੀ ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਇਨ੍ਹੀਂ ਦਿਨੀਂ ਟੀ. ਵੀ. ਰਿਐਲਿਟੀ ਸ਼ੋਅਜ਼ ‘ਤੇ ਵੀ ਨਜ਼ਰ ਆ ਰਹੇ ਹਨ। ਇਸ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਤੋਂ ਕਾਫੀ ਪਿਆਰ ਮਿਲ ਰਿਹਾ ਹੈ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੇ ਹੁਣ ਤੱਕ ਦੋ ਗੀਤ ਵੀ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਫੈਨਜ਼ ਸਲਮਾਨ ਦੀ ਇਸ ਫਿਲਮ ਤੋਂ ਕਾਫੀ ਉਮੀਦਾਂ ਲਾ ਕੇ ਬੈਠੇ ਹੋਏ ਹਨ ਪਰ ਹੁਣ ਇਹ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦਰਸ਼ਕਾਂ ਨੂੰ ਟਾਈਗਰ-ਜੋਇਆ ਦੀ ਇਹ ਕਹਾਣੀ ਕਿੰਨੀ ਪਸੰਦ ਆਉਂਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਲੀ ਅਬਾਸ ਜਾਫਰ ਨੇ ਕੀਤਾ ਹੈ। ਇਹ ਫਿਲਮ 22 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।

Be the first to comment

Leave a Reply