ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਮੈਚ ‘ਚ ਸ਼ਾਨਦਾਰ ਸੈਂਕੜਾ ਲਾ ਕੇ ਦਮ ਵਿਖਾ ਦਿੱਤਾ

ਪੋਰਟ ਐਲਿਜ਼ਾਬੇਥ: ਪਿਛਲੇ ਚਾਰ ਮੈਚਾਂ ਵਿੱਚ ਲੈਅ ‘ਚੋਂ ਬਾਹਰ ਚੱਲੇ ਆ ਰਹੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਵਿਰੁੱਧ ਪੰਜਵੇਂ ਇੱਕ ਦਿਨਾ ਮੈਚ ‘ਚ ਸ਼ਾਨਦਾਰ ਸੈਂਕੜਾ ਲਾ ਕੇ ਆਪਣਾ ਦਮ ਵਿਖਾ ਦਿੱਤਾ ਹੈ। 6 ਇੱਕ ਦਿਨਾ ਮੈਚਾਂ ਦੀ ਲੜੀ ਦਾ ਪੰਜਵਾਂ ਮੈਚ ਅੱਜ ਪੋਰਟ ਐਲਿਜ਼ਾਬੇਥ ਦੇ ਸੇਂਟ ਜੌਰਜ’ਜ਼ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ। ਇਸ ਸਮੇਂ ਭਾਰਤ ਦਾ ਸਕੋਰ 36 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 200 ਤੋਂ ਪਾਰ ਹੋ ਗਿਆ ਹੈ। ਕਪਤਾਨ ਵਿਰਾਟ ਕੋਹਲੀ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕ੍ਰਮਵਾਰ 36 ਤੇ 34 ਦੌੜਾਂ ਦਾ ਯੋਗਦਾਨ ਪਾਇਆ। ਇਸ ਸਮੇਂ ਰੋਹਿਤ ਸ਼ਰਮਾ (101) ਨਾਲ ਸ਼੍ਰੇਅਸ ਅਈਅਰ (12) ਕ੍ਰੀਜ਼ ‘ਤੇ ਡਟੇ ਹੋਏ ਹਨ। ਦੱਖਣੀ ਅਫਰੀਕਾ ਨੇ ਚੰਗੀ ਖੇਤਰ ਰੱਖਿਆ ਯਾਨੀ ਫੀਲਡਿੰਗ ਦਾ ਮੁਜ਼ਾਹਰਾ ਕਰਦਿਆਂ ਕੋਹਲੀ ਤੇ ਅਜਿੰਕਿਆ ਰਹਾਣੇ ਨੂੰ ਰਨ ਆਊਟ ਕੀਤਾ।
ਦੱਖਣੀ ਅਫਰੀਕਾ ਦੀ ਧਰਤੀ ‘ਤੇ ਪਹਿਲੀ ਵਾਰ ਇੱਕ ਦਿਨਾ ਮੈਚਾਂ ਦੀ ਲੜੀ ਜਿੱਤਣ ਤੋਂ ਭਾਰਤ ਸਿਰਫ ਇੱਕ ਕਦਮ ਦੂਰ ਹੈ। ਛੇ ਇੱਕ ਦਿਨਾ ਮੈਚਾਂ ਦੀ ਲੜੀ ਵਿੱਚ 3-1 ਨਾਲ ਅੱਗੇ ਹੈ ਤੇ ਹਾਲੇ ਦੋ ਮੈਚ ਖੇਡੇ ਜਾਣੇ ਹਨ। ਲਗਾਤਾਰ ਜੇਤੂ ਚੱਲੀ ਆ ਰਹੀ ਭਾਰਤੀ ਟੀਮ ਨੂੰ ਚੌਖੇ ਇੱਕ ਦਿਨਾ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਲੜੀ ਦੀ ਪਹਿਲੀ ਜਿੱਤ ਨਸੀਬ ਹੋਈ ਸੀ।

Be the first to comment

Leave a Reply