ਸਵਦੇਸ਼ੀ ਜਾਗਰਣ ਮੰਚ ਨੇ ਰੈਲੀ ਕੱਢ ਕੇ ਚੀਨੀ ਸਮਾਨ ਦਾ ਕੀਤਾ ਬਾਈਕਾਟ

ਚੰਡੀਗੜ੍ਹ : ਸਵਦੇਸ਼ੀ ਜਾਗਰਣ ਮੰਚ ਵੱਲੋਂ ਅੱਜ ਪੂਰਾ ਦਿਨ ਚੰਡੀਗੜ੍ਹ ਵਾਸੀਆਂ ਨੂੰ ਚੀਨੀ ਵਸਤੂਆਂ ਦੇ ਬਾਈਕਾਟ ਦੇ ਲਈ ਜਾਗਰੂਕ ਕੀਤਾ ਗਿਆ। ਮੰਚ ਵੱਲੋਂ ਸਵੇਰੇ 11 ਵਜੇ ਮਨੀਮਾਜਰਾ ਵਿਚ ਸੈਂਕੜਿਆਂ ਨੌਜਵਾਨਾਂ ਨੇ ਸਵਦੇਸ਼ੀ ਜਾਗਰਣ ਮੰਚ ਦੇ ਬੈਨਰ ਹੇਠ ਇਕੱਤਰ ਹੋਕੇ ਇਕ ਸਕੂਟਰ ਮੋਟਰ ਸਾਈਕਲ ਰੈਲੀ ਕੱਢੀ, ਡਡੂਮਾਜਰਾ ਅਤੇ ਮੌਲੀਜਾਗਰਾਂ ਵਿਚ ਪੈਦਲ ਯਾਤਰਾ ਅਤੇ ਸ਼ਾਮ ਦੇ ਸਮੇਂ ਸੁਖਨਾ ਲੇਕ ‘ਤੇ ਦਸਤਖੱਤ ਮੁਹਿਮ ਦੇ ਜਰੀਏ ਲੋਕਾਂ ਨੂੰ ਚੀਨੀ ਪ੍ਰੋਡਕਟਸ ਦਾ ਸੰਪੂਰਣ ਬਾਈਕਾਟ ਕਰਨ ਦੇ ਲਈ ਅਪੀਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਦੇਸ਼ੀ ਸੁਰਖਿਆ ਅਭਿਆਨ ਦੇ ਕਨਵੀਨਰ ਦੀਪਕ ਬੱਤਰਾ ਨੇ ਦੱਸਿਆ ਕਿ ਮਨੀਮਾਜਰਾ ਵਿਚ ਮੰਚ ਵੱਲੋਂ ਕੱਢੀ ਗਈ ਸਕੂਟਰ ਮੋਟਰ ਸਾਈਕਲ ਰੈਲੀ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਨੌਜਵਾਨਾਂ ਨੇ ਹਿੱੋਸਾ ਲਿਆ। ਉਨ੍ਹਾਂ ਦੱਸਿਆ ਕਿ ਸਾਬਕਾ ਕੌਂਸਲਰ ਅਤੇ ਭਾਜਪਾ ਦੇ ਯੁਵਾ ਆਗੂ ਸੌਰਭ ਜੋਸ਼ੀ ਦੀ ਅਗੁਵਾਈ ਵਿਚ ਕੱਢੀ ਗਈ ਇਸ ਰੈਲੀ ਨੂੰ ਰਾਸ਼ਟਰੀ ਸਵ੍ਵੇਂ ਸੇਵਕ ਸੰਘ ਦੇ ਸਹਿ ਪ੍ਰਾਂਤ ਕਾਰਿਆਵਾਹ ਮੁਨਿਸ਼ਵਰ ਜੀ, ਰਜਿੰਦਰ ਜੈਨ ਸਹਿ ਸੰਘ ਚਾਲਕ, ਕੌਂਸਲਰ ਜਗਤਾਰ ਜੱਗਾ ਅਤੇ ਵਿਨੋਦ ਅਗਰਵਾਲ ਨੇ ਸਾਂਝੇ ਤੌਰ ‘ਤੇ ਭਗਵਾ ਝੰਡਾ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਰੈਲੀ ਨੇ ਪੂਰੇ ਮਨੀਮਾਜਰਾ ਵਿਚ ਘੁੰਮਕੇ ਸ਼ਹਿਰਵਾਸੀਆਂ ਅਤੇ ਦੁਕਾਨਦਾਰਾਂ ਨੂੰ ਚੀਨੀ ਪ੍ਰੋਡਕਟਸ ਦਾ ਸੰਪੂਰਣ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ‘ਤੇ ਮੁਨਿਸ਼ਵਰ ਜੀ ਨੇ ਅੱਪਣੇ ਸੰਬੋਧਨ ਵਿਚ ਸਵਦੇਸ਼ੀ ਜਾਗਰਣ ਮੰਚ ਵੱਲੋਂ ਚੀਨੀ ਪ੍ਰੋਡਕਟਸ ਦੇ ਬਾਈਕਾਟ ਸਬੰਧੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ‘ਤੇ ਵੱਧਾਈ ਦਿੱਤੀ ਅਤੇ ਨਾਲ ਹੀ ਕਿਹਾ ਕਿ ਜਿਵੇਂ ਸਾਡੇ ਸੈਨਿਕ ਬਾਰਡਰ ‘ਤੇ ਦੁਸ਼ਮਨਾਂ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਅਸੀਂ ਵੀ ਉਨ੍ਹਾਂ ਦੀ ਹੌਂਸਲਾ ਅਫਜਾਈ ਅਤੇ ਭਾਰਤ ਨੂੰ ਮਜਬੂਤ ਕਰਨ ਦੇ ਲਈ ਚੀਨੀ ਵਸਤੂਆਂ ਦਾ ਬਾਈਕਾਟ ਕਰ ਚੀਨ ਨੂੰ ਸਬਕ ਸਿਖਾ ਸਕਦੇ ਹਾਂ।
ਇਸ ਮੌਕੇ ‘ਤੇ ਜੋਸ਼ੀ ਨੇ ਦੱਸਿਆ ਕਿ ਇਸ ਮੌਕੇ ‘ਤੇ ਜੋਸ਼ੀ ਨੇ ਦੱਸਿਆ ਕਿ ਸਵਦੇਸ਼ੀ ਜਾਗਰਣ ਮੰਚ ਵੱਲੋਂ ਪੂਰੇ ਭਾਰਤ ਵਿਚ ਇਸ ਮੁਹਿਮ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਚ ਬੀਤੀ 8 ਤੋਂ ਲੈਕੇ 20 ਅਗਸਤ ਤੱਕ ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਸੈਕਟਰਾਂ ਦੀ ਮਾਰਕੀਟਾਂ, ਮੁਹੱਲੇ, ਕਾਲਜਾਂ ਅਤੇ ਸਕੂਲਾਂ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਕੇ ਚੀਨੀ ਪ੍ਰੋਡਕਟਸ ਦੇ ਬਾਈਕਾਟ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਹੋਰਨ੍ਹਾਂ ਤੋਂ ਇਲਾਵਾ ਸਵਦੇਸ਼ੀ ਜਾਗਰਣ ਮੰਚ ਅਤੇ ਭਾਜਪਾ ਦੇ ਸੈਂਕੜਿਆਂ ਵਰਕਰ ਮੌਜੂਦ ਸਨ। ਸਵਦੇਸ਼ੀ ਜਾਗਰਣ ਮੰਚ ਵੱਲੋਂ ਚੀਨੀ ਵਸਤੂਆਂ ਦੇ ਬਾਈਕਾਟ ਸਬੰਧੀ ਸੁਖਨਾ ਲੇਕ ‘ਤੇ ਆਯੋਜਿਤ ਦਸਤੱਖਤ ਮੁਹਿੰਮ ਦੀ ਸ਼ੁਰੂਆਤ ਵਾਰਡ ਨੰਬਰ 1 ਦੇ ਕੌਂਸਲਰ ਅਤੇ ਭਾਜਪਾ ਆਗੂ ਮਹੇਸ਼ ਇੰਦਰ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ‘ਤੇ ਸੁਖਨਾ ਲੇਕ ‘ਤੇ ਮੌਜੂਦ ਲੋਕਾਂ ਨੇ ਇਸ ਮੁਹਿੰਮ ਵਿਚ ਵੱਧ ਚੜਕੇ ਹਿੱਸਾ ਲਿਆ। ਉਥੇ ਹੀ ਸਵਦੇਸ਼ੀ ਜਾਗਰਣ ਮੰਚ ਅਤੇ ਭਾਜਪਾ ਵਰਕਰਾਂ ਨੇ ਜੋਰ ਸ਼ੋਰ ਨਾਲ ਚਾਈਨਿਜ਼ ਭਜਾਓ, ਦੇਸ਼ ਬਚਾਓ ਦੇ ਨਾਰੇ ਵੀ ਲਗਾਏ।

Be the first to comment

Leave a Reply