ਸਵਿਫਟ ਡਿਜ਼ਾਇਰ ਗੱਡੀ ਤੇ ਆਟੋ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਇਕੋ ਪਰਿਵਾਰ ਦੇ 9 ਜੀਆਂ ਸਮੇਤ 11 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਿਲਿਆ ਸਮਾਚਾਰ

ਸ਼ਾਹਕੋਟ – ਅੱਜ ਸ਼ਾਮ ਸਥਾਨਕ ਟਰੱਕ ਯੂਨੀਅਨ ਨਜ਼ਦੀਕ ਸਵਿਫਟ ਡਿਜ਼ਾਇਰ ਗੱਡੀ ਤੇ ਆਟੋ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਇਕੋ ਪਰਿਵਾਰ ਦੇ 9 ਜੀਆਂ ਸਮੇਤ 11 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਿਨ੍ਹਾਂ ‘ਚ ਔਰਤਾਂ ਤੇ ਤਿੰਨ ਬੱਚੇ ਵੀ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਸ਼ਾਮ ਕਰੀਬ 5 ਵਜੇ ਆਟੋ ‘ਤੇ ਇਕੋ ਪਰਿਵਾਰ ਦੇ 9 ਜੀਅ ਬੱਚਿਆਂ ਸਮੇਤ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੇ ਸਨ, ਓਧਰੋਂ ਸਵਿਫਟ ਕਾਰ ‘ਚ ਪਤੀ-ਪਤਨੀ ਸ਼ਾਹਕੋਟ ਤੋਂ ਵਾੜਾ ਸਿੱਧਪੁਰ ਜਾ ਰਹੇ ਸੀ। ਜਦ ਇਹ ਦੋਵੇਂ ਗੱਡੀਆਂ ਸਥਾਨਕ ਟਰੱਕ ਯੂਨੀਅਨ ਕੋਲ ਪੁੱਜੀਆਂ ਤਾਂ ਇਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ। ਆਟੋ ਨੂੰ ਦਵਿੰਦਰ ਸਿੰਘ ਸੁੱਖਾ (30) ਪੁੱਤਰ ਜਗੀਰ ਸਿੰਘ ਚਲਾ ਰਿਹਾ ਸੀ, ਜਿਸ ਦੀ ਸੜਕ ਹਾਦਸੇ ਦੌਰਾਨ ਲੱਤ ਟੁੱਟ ਗਈ। ਆਟੋ ‘ਚ ਡਰਾਈਵਰ ਸਮੇਤ 9 ਜੀਅ ਇਕੋ ਪਰਿਵਾਰ ਦੇ ਸਵਾਰ ਸਨ, ਜਿਨ੍ਹਾਂ ਵਿਚ ਬੱਚੀ ਪਲਕ ਪੁੱਤਰੀ ਪਰਮਜੀਤ ਸਿੰਘ (12), ਸਰਬਜੀਤ ਕੌਰ (40) ਪਤਨੀ ਮਲਕੀਤ ਸਿੰਘ, ਸੁਰਜੀਤ ਕੌਰ (50) ਪਤਨੀ ਕਸ਼ਮੀਰ ਸਿੰਘ, ਚੰਨੋ (70) ਪਤਨੀ ਅਮਰ ਸਿੰਘ, ਬੱਚਾ ਗੁਰਸੇਵਕ ਸਿੰਘ (10) ਪੁੱਤਰ ਕਸ਼ਮੀਰ ਸਿੰਘ, ਬੱਚੀ ਜੈਸਮੀਨ ਕੌਰ (9) ਪੁੱਤਰੀ ਕਸ਼ਮੀਰ ਸਿੰਘ, ਦਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਮਨਜੀਤ ਕੌਰ (55) ਪਤਨੀ ਬੂਟਾ ਸਿੰਘ ਜ਼ਖ਼ਮੀ ਹੋਏ ਹਨ। ਇਹ ਪਿੰਡ ਰਾਜੇਵਾਲ ਖੁਰਦ (ਸ਼ਾਹਕੋਟ) ਦੇ ਵਸਨੀਕ ਹਨ। ਸਵਿਫਟ ਕਾਰ ਨੂੰ ਕੁਲਜੀਤ ਸਿੰਘ ਪੁੱਤਰ ਤਰਸੇਮ ਸਿੰਘ ਚਲਾ ਰਿਹਾ ਸੀ, ਇਸ ਦੇ ਨਾਲ ਇਸ ਦੀ ਪਤਨੀ ਪਰਮਜੀਤ ਕੌਰ ਵੀ ਬੈਠੀ ਸੀ। ਇਹ ਦੋਵੇਂ ਪਤੀ-ਪਤਨੀ ਪਿੰਡ ਪਰਜੀਆਂ ਕਲਾਂ (ਸ਼ਾਹਕੋਟ) ਦੇ ਵਾਸੀ ਹਨ। ਇਹ ਦੋਵੇਂ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਆਪਣੀਆਂ ਗੱਡੀਆਂ ਤੇ ਏ. ਐੱਸ. ਆਈ. ਹਰਜੀਤ ਸਿੰਘ ਨੇ ਪੈਟਰੋਲਿੰਗ ਵਾਲੀ ਗੱਡੀ ਰਾਹੀਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ, ਜਿੱਥੇ ਡਾਕਟਰ ਰਜਿੰਦਰ ਗਿੱਲ, ਸਟਾਫ਼ ਨਰਸ ਜਸਵਿੰਦਰ ਕੌਰ ਆਦਿ ਨੇ ਤੁਰੰਤ ਇਨ੍ਹਾਂ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ।

Be the first to comment

Leave a Reply