ਸਸਤੇ ਆਫਰ ਦੀ ਲਾਈਨ ਵਿੱਚ ਹੁਣ ਰਿਲਾਇੰਸ ਵੀ ਪਹੁੰਚ ਗਿਆ

ਨਵੀਂ ਦਿੱਲੀ: ਸਸਤੇ ਆਫਰ ਦੀ ਲਾਈਨ ਵਿੱਚ ਹੁਣ ਰਿਲਾਇੰਸ ਵੀ ਪਹੁੰਚ ਗਿਆ ਹੈ। ਹੁਣ ਰਿਲਾਇੰਸ ਨੇ ਆਪਣੇ ਗਾਹਕਾਂ ਲਈ ਨਵੀ ਯੋਜਨਾ ਸ਼ੁਰੂ ਕੀਤੀ ਹੈ। 299 ਦੇ ਪਲਾਨ ਨੇ ਬਾਕੀ ਏਅਰਟੈਲ, ਜੀਓ, ਵੋਡਾਫੋਨ ਨੂੰ ਟੱਕਰ ਦੇਣ ਦੀ ਤਿਆਰੀ ਹੈ।

ਕੰਪਨੀ ਨੇ ਟਵੀਟ ਕਰਕੇ ਯੋਜਨਾ ਦੀ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਬਾਕੀ ਕੰਪਨੀਆਂ ਤੋਂ ਸਸਤੇ ਹੋਣ ਦਾ ਦਾਅਵਾ ਕੀਤਾ। ਰਿਲਾਇੰਸ ਨੇ ਹੁਣ ਤੱਕ ਦਾ ਸਭ ਤੋਂ ਸਸਤਾ ਰੈਂਟਲ ਪਲਾਨ ਹੋਣ ਦਾ ਦਾਅਵਾ ਕੀਤਾ। ਇਸ ਦੀ ਸਾਰੀ ਜਾਣਕਾਰੀ ਕੰਪਨੀ ਨੇ ਅਜੇ ਨਹੀਂ ਦਿੱਤੀ।

Eshop.com ‘ਤੇ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਨਿਲ ਅੰਬਾਨੀ ਦੀ ਰਿਲਾਇੰਸ ਹੁਣ ਦੂਰਸੰਚਾਰ ਉਦਯੋਗ ਵਿੱਚ ਆਪਣੇ ਗਾਹਕ ਨੂੰ ਰੱਖਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਰਿਲਾਇੰਸ ਜੀਓ ਦੀ ਮੁਫ਼ਤ ਪੇਸ਼ਕਸ਼ ਦੇ ਨਾਲ ਟੈਲੀਕਾਮ ਬਾਜ਼ਾਰ ‘ਚ ਇੱਕ ਹਲੂਣਾ ਆ ਗਿਆ ਹੈ।

Be the first to comment

Leave a Reply

Your email address will not be published.


*