ਸਹਿਤ ਸੂਰ ਸੰਗਮ ਸਭਾ ਇਟਲੀ ਵਲੋ ਕੀਤਾ ਕਾਰਜ।

ਰੋਮ, ਵਿਰੋਨਾਂ –

ਸਹਿਤ ਸੂਰ ਸੰਗਮ ਸਭਾ ਇਟਲੀ ਵਲੋਂ ਇਟਲੀ ਦੇ ਸਹਿਰ ਵਿਰੋਨਾਂ ਦੇ ਕਸਬਾ ਸੰਨਬੋਨੀ ਫਾਚਿਉ ਵਿਖੇ ਪੰਜਾਬੀ ਦੇ ਉਘੇ ਸਾਇਰ ਚੰਨ ਮੋਮੀ ਜੀ ਦੀਆਂ ਦੋ ਕਿਤਾਬਾ ਜਿੱ૨ਧੀ ਤੇ ਖੁੱਲੀਆਂ ਅੱਖਾਂ ਰਲੀਜ ਕੀਤੀਆਂ ਗਈਆਂ।ਇਸ ਮੋਕੇ ਇਟਲੀ ਦੇ ਉਘੇ ਸਾਇਰ ਬਿੰਦਰ ਕੋਲੀਆਂ ਵਾਲ ਕਿਹਾ ਕਿ ਇਹ ਦੋਵੇਂ ਕਿਤਾਬਾਂ ਸਮਾਜ ਲਈ ਇੱਕ ਮੀਲ ਪੱਥਰ ਵਾਂਗ ਸਾਬਿਤ ਹੋਈਆਂ ਹਨ।ਚੰਨ ਮੋਮੀ ਜੀ ਨੇ ਆਪਣਾ ਸਾਇਰੀ ਦਾ ਸਫਰ ਕਾਫੀ ਚਿਰ ਪਹਿਲਾਂ ਸੰਨ 1982 ਵਿਚ ਅਣਗੋਲੇ ਬੋਲ ਕਿਤਾਬ ਲਿੱਖ ਕੇ ਸੂਰੁ ਕੀਤਾ ਅਤੇ ਇਸ ਸਫਰ ਤੇ ਚਲਦਿਆ ਬਹੁਤ ਵਧੀਆ ਤੇ ਬਹੁਤ ਕੁੱਝ ਲਿੱਖੀਆ।ਜਿਸ ਵਿਚ ਕੰਧਾ ਦੇ ਬੰਨੇ ਨਾਵਲ, ਮੋਤ ਅਣੱਖ ਦੀ ਮਰਨਾਂ, ਧੁੱਪਾਂ ਪਰਛਾਵੇਂ, ਧੁੱਖਾ ਸਿਵਾ, ਆਲ૨ਣਿੳ ਡਿੱਗੇ ਬੋਟ, ਪੋਲੇ ਡਿੱਢ ਖੁੱਲੇ ਮੁੰਹ, ਨੰਗੀ ਤਲਵਾਰ, ਇੱਕ ਸੀ ਜਿੰ૨ਧੀ ਅਤੇ ਹੁਣ ਖੁੱਲੀਆਂ ਅੱਖਾ ਤੇ ਹੋਰ ਬਹੁਤ ਕੁੱਝ ਲਿਖਿਆ ਹੈ।ਉਨਾਂ ਕਿਹਾ ਕਿ ਚੰਨ ਮੋਮੀ ਜੀ ਇੱਕ ਬਹੁਤ ਹੀ ਵਧੀਆ ਤੇ ਮਿਹਨਤ ਕੱਛ ਇੰਨਸਾਨ ਹਨ ਤੇ ਨਾਲ ਹੀ ਪੰਜਾਬ ਦੇ ਸਹਿਰ ਕਪੂਰਥਲਾ ਦੇ ਸਿਰਜਣਾਂ ਕੇਂਦਰ ਦੀ ਸੇਵਾ ਨਿਭਾ ਰਹੇ ਹਨ ਅਤੇ ਇੰਨਾ ਦੀ ਹਮੇਸਾ ਹੀ ਇਹੀ ਕੋਸਿਸ ਰਹੀ ਹੈ ਕਿ ਲਿਖਣ ਵਿਚ ਸਾਫ ਸੁੱਥਰੀ ਭਾਸਾ ਦੀ ਹੀ ਵਰਤੋ ਕੀਤੀ ਜਾਵੇ।ਇਸ ਪ੍ਰੌਗਰਾਮ ਦੋਰਾਨ ਦੂਰੋਂ ਦੂਰੋ ਆਏ ਸਹਿਤ ਪ੍ਰੇਮੀਆ ਜਿੰਨਾ ਵਿਚ ਉਘੇ ਸਾਇਰ ਸੁੱਖਰਾਜ ਬਰਾੜ, ਮਲਕੀਅਤ ਸਿੰਘ, ਸੁਰਿੰਦਰ ਭਟਨਾਂਗਰ, ਜਗਜੀਤ ਸਿੰਘ ਈਸਰੇਹਲ, ਸੰਤੋਖ ਸਿੰਘ ਲਾਲੀ, ਅਮਰਜੀਤ ਅੰਬਾਂ, ਹਰਮੇਸ ਲਾਲ, ਹਰਿੰਦਰ ਸਿੰਘ ਗਿੱਲ, ਪ੍ਰੀਤਪਾਲ ਸਿੰਘ, ਸੁੱਖਵਿੰਦਰ ਸਿੰਘ ਪੰਨੂੰ ਬੱਬੂ ਜਲੰਧਰੀਆ, ਨਿਰਵੈਰ ਢਿਲੋਂ, ਤਾਸਪੂਰੀ ਆਦਿ ਹਾਜਰ ਹੋਏ।

Be the first to comment

Leave a Reply