ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਸ੍ਰ. ਜਗਮੀਤ ਸਿੰਘ ਦੇ ਕੈਨੇਡਾ ਦੀ ਐਨ਼ ਡੀ਼ ਪੀ ਨਾਂ ਦੀ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਚੁਣੇ ਜਾਣ ਤੇ ਸਮੂੰਹ ਸਿੱਖ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ ।

ਨਿਊਯਾਰਕ –  (ਰਾਜ ਗੋਗਨਾ) ਕੈਨੇਡਾ ਦੀ ਐਨ ਡੀ ਪੀ ਰਾਜਨੀਤਿਕ ਪਾਰਟੀ ਵਲੋਂ ਆਪਣਾ ਲੀਡਰ ਚੁਨਣ ਲਈ ਕੁਝ ਸਮੇਂ ਤੋਂ ਵੋਟਿੰਗ ਕਰਵਾਈ ਜਾ ਰਹੀ ਸੀ। ਇਨਾਂ ਚੋਣਾਂ ਵਿੱਚ ਪ੍ਰਧਾਨ ਬਨਣ ਦੀ ਦੋੜ ਵਿੱਚ ਚਾਰ  ਵਿਅਕਤੀ ਸ਼ਾਮਿਲ ਸਨ । ਜਿਨਾਂ ਵਿੱਚ ਇੱਕ ਜਗਮੀਤ ਸਿੰਘ ਨਾਂ ਦਾ ਸਿੱਖ ਨੋਜਵਾਨ ਵੀ ਸ਼ਾਮਿਲ ਸਨ। ਪਹਿਲੀ ਅਕਤੂਬਰ 2017 ਦਾ ਦਿਨ ਸਿੱਖ ਕੌਮ ਲਈ ਇਤਿਹਾਸਕ ਦਿਹਾੜਾ ਹੋ ਨਿਬੜਿਆ ਹੈ।ਸ੍ਰ ਜਗਮੀਤ ਸਿੰਘ ਦੇ ਐਨ ਡੀ ਪੀ ਪਾਰਟੀ ਮੁਖੀ ਚੁਣੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੇ ਕਨਵੀਨਰ ਬੂਟਾ ਸਿੰਘ ਖੜੌਦ, ਪਰਧਾਨ ਸੁਰਜੀਤ ਸਿੰਘ ਕਲਾਰ, ਕੌਮੀ ਜਨਰਲ ਸਕੱਤਰ ਜੀਤ ਸਿੰਘ ਆਲੋਅਰਖ, ਪੈਨਲ ਮੈਂਬਰ ਰੁਪਿੰਦਰ ਸਿੰਘ ਬਾਠ, ਪੈਨਲ ਮੈਂਬਰ ਮੱਖਣ ਸਿੰਘ ਕਲੇਰ, ਮੁੱਖ ਬੁਲਾਰੇ ਸਰਬਜੀਤ ਸਿੰਘ, ਯੂਥ ਪ੍ਰਧਾਨ ਅਮਨਦੀਪ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ, ਵਲੋਂ ਆਪਣੇ ਸਾਂਝੇ ਬਿਆਨ ਰਾਹੀਂ ਸਮੂਹ ਕੈਨੇਡਾ ਨਿਵਾਸੀਆਂ ਨੂੰ ਵਧਾਈ ਦਿੱਤੀ ਗਈ।

Be the first to comment

Leave a Reply