‘ਸਾਂਝੀ ਸੋਚ’ ਅਖ਼ਬਾਰ ਦੇ 5ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਕੈਲੀਫੋਰਨੀਆ – (ਰਾਜ ਗੋਗਨਾ) 24 ਫਰਵਰੀ 2018 ਨੂੰ ਹੋਣ ਵਾਲੇ ‘ਸਾਂਝੀ ਸੋਚ’ ਅਖ਼ਬਾਰ ਦੇ 5 ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਪਾਲ ਸਹੋਤਾ, ਰਾਣਾ ਗਿੱਲ, ਗੁਰਮੀਤ ਗਾਜਿਆਣਾ ਤੇ ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਸ਼ਾਮਿਲ ਹੋਏ। ਮੀਟਿੰਗ ਵਿਚ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਹ ਇਕ ਪਰਿਵਾਰਕ ਸਮਾਗਮ ਹੋਵੇਗਾ ਜਿਸ ਵਿਚ ਪੰਜਾਬੀ ਕਲਾਕਾਰ ਤੇ ਹਾਸਰਸ ਕਲਾਕਾਰ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ, ਭੰਗੜਾ ਤੇ ਗਿੱਧਾ ਹੋਵੇਗਾ। ਸਨੈਕਸ ਤੇ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੁਰਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਹੋਣਗੇ। 5 ਇਨਾਮ ਕੱਢੇ ਜਾਣਗੇ। ਇਨਾਮਾਂ ਵਿਚ ਦੋ ਸੋਨੇ ਦੇ ਝੁਮਕੇ , ਸੋਨੇ ਦੀਆਂ ਵਾਲੀਆਂ, ਇਕ 52 ਇੰਚ ਦਾ ਟੀ.ਵੀ, ਇਕ ਲੈਪਟੈਪ ਤੇ ਪੰਜਾਬੀ ਜੁੱਤੀ ਤੇ ਆਰਟੀਫੀਸ਼ੀਅਲ ਜਿਊਲਰੀ ਸਮੇਤ ਇਕ ਸੂਟ ਸ਼ਾਮਿਲ ਹੋਵੇਗਾ। ਸਮਾਗਮ ਵਿਚ ਪੰਜਾਬੀ ਭਾਈਚਾਰੇ ਦੀਆਂ ਮਾਨਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Be the first to comment

Leave a Reply