ਸਾਊਥ ਏਸ਼ੀਅਨ ਅਮਰੀਕਨ ਕਮਿਸ਼ਨ ਗਵਰਨਰ ਮੈਰੀਲੈਂਡ ਦੀ ਮੀਟਿੰਗ ‘ਚ ਅਹਿਮ ਮੁੱਦੇ ਵਿਚਾਰੇ

ਮੈਰੀਲੈਂਡ – (ਰਾਜ ਗੋਗਨਾ)– ਮੈਰੀਲੈਂਡ ਗਵਰਨਰ ਦੇ ਸਾਊਥ ਏਸ਼ੀਅਨ ਅਮਰੀਕਨ ਕਮਿਸ਼ਨ ਦੀ ਮੀਟਿੰਗ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਕ੍ਰਿਸਟੀਨਾ ਪੋਵੇ ਡਾਇਰੈਕਟਰ ਐਡਮਨਿਸਟ੍ਰੇਸ਼ਨ ਨੇ ਕੀਤੀ ਜਿਸਨੇ ਸਵਾਗਤੀ ਭਾਸ਼ਨ ਰਾਹੀਂ ਸਾਰੀ ਜਾਣਕਾਰੀ ਦਿੱਤੀ। ਉਪਰੰਤ ਜਸਦੀਪ ਸਿੰਘ ਜੱਸੀ ਚੇਅਰਮੈਨ ਕਮਿਸ਼ਨ ਨੇ ਕਿਹਾ ਕਿ ਵੱਖ¸ਵੱਖ ਕਮੇਟੀਆਂ ਵਲੋਂ ਆਪਣੇ ਕੀਤੇ ਕੰਮਾਂ ਵੇਰਵੇ ਸਬੰਧੀ ਚਾਨਣਾ ਅੱਜ ਦੀ ਮੀਟਿੰਗ ਵਿੱਚ ਪਾਉਣਾ ਹੋਵੇਗਾ। ਸਿੱਖਿਆ, ਟਾਸਕ ਫੋਰਸ, ਵਪਾਰਕ, ਸਕਿਓਰਿਟੀ ਅਤੇ ਪਬਲਿਕ ਅਫੇਅਰ ਕੁਆਰਡੀਨੇਟਰ ਨੂੰ ਪਬਲਿਕ ਮੀਟਿੰਗਾਂ ਕਰਕੇ ਪੂਰੀ ਜਾਣਕਾਰੀ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।ਸਿੱਖਿਆ ਡਾਇਰੈਕਟਰ ਵਲੋਂ ਜੂਨੀਅਰ ਵਿਦਿਆਰਥੀਆ ਦੀਆ ਪ੍ਰਾਪਤੀਆਂ ਅਤੇ ਬਜਟ ਬਣਾਉਣ ਸਬੰਧੀ ਸੈਮੀਨਾਰ ਦਿੱਤਾ ਜਿਸ ਰਾਹੀਂ ਪੈਸੇ ਨੂੰ ਬਚਾਉਣਾ ਅਤੇ ਵਰਤੋਂ ਕਰਨ ਸਬੰਧੀ ਨੌਜਵਾਨਾਂ ਨੂੰ ਉਲੀਕੇ ਪ੍ਰੋਗਰਾਮਾਂ ਵਿੱਚ ਲਿਆ ਕੇ ਲਾਭ ਲੈਣ ਸਬੰਧੀ ਕਿਹਾ ਗਿਆ। ਉਪਰੰਤ ਲੋਕਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਬਾਰੇ ਦੱਸਿਆ ਗਿਆ ਜਿਸ ਵਿੱਚ ਅਜ਼ਾਦੀ ਪਰੇਡ ਜਿਸ ਵਿੱਚ ਸਿੱਖਾਂ ਦੀ ਸ਼ਮੂਲੀਅਤ, ਹੈਲਥ ਕੈਂਪ ਤੇ ਸਬ ਕਮਿਸ਼ਨਾਂ ਦੀਆਂ ਡਿਊਟੀਆਂ ਪ੍ਰਤੀ ਜਾਣਕਾਰੀ ਦਿੱਤੀ ਗਈ ਹੈ। ਕਮਿਸ਼ਨ ਦੀ ਕੰਮ ਕਰਨ ਦੀ ਵਿਉਂਤਬੰਦੀ ਤੇ ਵੀ ਚਾਨਣਾ ਪਾਇਆ ਗਿਆ। ਕਮਿਸ਼ਨ ਦੇ ਕੰਮਾਂ ਤੇ ਨਿਗਰਾਨੀ ਰੱਖਣ ਸਬੰਧੀ ਟੀਮ ਦਾ ਗਠਨ ਕੀਤਾ ਗਿਆ ਤਾਂ ਜੋ ਕਮਿਸ਼ਨਰ ਵਧੀਆ ਢੰਗ ਨਾਲ ਕੰਮ ਕਰ ਸਕਣ। ਕਮਿਸ਼ਨ ਦੀ ਆਊਟ ਰੀਚ ਡਾਇਰੈਕਟਰ ਨੇ ਕਿਹਾ ਕਿ ਸਾਰੇ ਕਮਿਸ਼ਨਰ ਗਵਰਨਰ ਦੇ ਕਰਮਚਾਰੀ ਹਨ ਉਹ ਜਦੋਂ ਵੀ ਬਾਹਰ ਵਿਚਰਦੇ ਹਨ ਤਾਂ ਉਨ•ਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਕੁਝ ਉਹ ਕਰ ਰਹੇ ਹਨ ਉਸ ਦਾ ਪ੍ਰਭਾਵ ਗਵਰਨਰ ਤੇ ਪੈ ਸਕਦਾ ਹੈ। ਸੋ ਬਾਹਰਲੀਆਂ ਮੀਟਿੰਗਾਂ ਕਰਨ ਸਬੰਧੀ ਉਹ ਪਬਲਿਕ ਵਿੱਚ ਵਿਚਰਨ ਸਬੰਧੀ ਸੁਚੇਤ ਰਹਿਣ। ਸਮੁੱਚੇ ਤੌਰ ਤੇ ਇਹ ਮੀਟਿੰਗ ਵੱਖਰਾ ਪ੍ਰਭਾਵ ਛੱਡ ਗਈ ਹੈ। ਜਸੀ ਨੇ ਕਿਹਾ ਕਿ ਗਵਰਨਰ ਲੈਰੀ ਹੋਗਨ ਤਿੳੇਹਾਰਾ ਨੂੰ ਗਵਰਨਰ ਹਾਊਸ ਮਨਾਉਣ ਦੀ ਬਜਾਏ ਕਮਿਊਨਿਟੀ ਵਲੋ ਮਨਾਏ ਸਮਾਗਮਾਂ ਵਿੱਚ ਖੁਦ ਸ਼ਮੂਲੀਅਤ ਨੂੰ ਪਹਿਲ ਦੇਣਗੇ। ਜਿੱਥੇ ਉਹ ਵੱਧ ਲੋਕਾਂ ਨੂੰ ਮਿਲ ਸਕਣਗੇ।ਪਰ ਗਵਰਨਰ ਮੈਰੀਲੈਡ ਨਾਲ ਰਾਫਤਾ ਕਮਿਸ਼ਨਰ ਖ਼ੁਦ ਕਰਕੇ ਜਾਣਕਾਰੀ ਦੇਣ ਅਤੇ ਗਵਰਨਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ।ਇਸ ਦੀ ਜਾਣਕਾਰੀ ਜਸਦੀਪ ਸਿੰਘ ਜੱਸੀ ਨੇ ਧੰਨਵਾਦੀ ਮਤੇ ਸਮੇ ਦਿੱਤੀ ਹੈ। ਆਸ ਹੈ ਕਿ ਕਮਿਸ਼ਨ ਦੀ ਭਵਿੱਖ ਦੀ ਰੂਪ ਰੇਖਾ ਹੋਰ ਵੀ ਕਾਰਗਰ ਸਾਬਤ ਹੋਵੇਗੀ।

Be the first to comment

Leave a Reply