ਸਾਊਦੀ ਅਰਬ ਨੇ ਫੌਜ ਸਹਿਯੋਗ ਸਮਝੌਤੇ ‘ਤੇ ਕੀਤੇ ਦਸਤਖ਼ਤ

ਰਿਆਦ –  ਕਤਰ ਦੇ ਬਰਤਾਨੀਆ ਤੋਂ ਲੜਾਕੂ ਜਹਾਜ਼ ਖਰੀਦਣ ਦੇ ਸੌਦੇ ‘ਤੇ ਦਸਤਖ਼ਤਾ ਤੋਂ ਦੋ ਦਿਨਾਂ ਬਾਅਦ ਸਾਊਦੀ ਅਰਬ ਅਤੇ ਬਰਤਾਨੀਆ ਨੇ ਫੌਜ ਸਹਿਯੋਗ ਲਈ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਸਾਊਦੀ ਪ੍ਰੈਸ ਏਜੰਸੀ ਨੇ ਸਮਝੌਤੇ ਦੀਆਂ ਜਾਣਕਾਰੀਆਂ ਦਾ ਖੁਲਾਸਾ ਕੀਤੇ ਬਿਨਾਂ ਦੱਸਿਆ ਕਿ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਜੇਦਾਹ ‘ਚ ਬਰਤਾਨੀਆ ਦੇ ਰੱਖਿਆ ਮੰਤਰੀ ਮਾਇਕਲ ਫੈਲੋਲ ਨਾਲ ਸੁਰੱਖਿਆ ਸਬੰਧਾਂ ‘ਤੇ ਚਰਚਾ ਕੀਤੀ। ਐਸਪੀਏ ਨੇ ਕਿਹਾ, ਮੁਲਾਕਾਤ ਦੌਰਾਨ ਉਨਾਂ ਨੇ ਦੁਵੱਲੇ ਸਬੰਧਾਂ ਖਾਸ ਤੌਰ ‘ਤੇ ਰੱਖਿਆ ਖੇਤਰ ‘ਚ ਸਾਂਝੇ ਸਹਿਯੋਗ ਦੀ ਸਮੀਖਿਆ ਕੀਤੀ। ਉਨਾਂ ਨੇ ਅੱਤਵਾਦ ਨਾਲ ਲੜਨ ਦੇ ਯਤਨਾਂ ‘ਤੇ ਵੀ ਚਰਚਾ ਕੀਤੀ। ਇਹ ਸਮਝੌਤਾ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਦੋਂ ਯੂਰਪੀ ਸੰਘ ਤੋਂ ਕੱਢੇ ਫੈਸਲੇ ਬਾਅਦ ਬਰਤਾਨੀਆ ਊਰਜਾ ਸਰੋਤਾਂ ਨਾਲ ਭਰਪੂਰ ਖਾੜੀ ਦੇਸ਼ਾਂ ਨਾਲ ਯੂਰਪ ਦੇ ਬਾਹਰ ਵਪਾਰ ਸੌਦੇ ਕਰਨ ਦੀਆਂ ਸੰਭਾਵਨਾਵਾਂ ਭਾਲ ਰਿਹਾ ਹੈ।

Be the first to comment

Leave a Reply