ਸਾਕੇਤ ਹਸਪਤਾਲ ਪਟਿਆਲਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ

ਪਟਿਆਲਾ  -(ਸਾਂਝੀ ਸੋਚ ਬਿਊਰੋ)  ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਮੁਕਤੀ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਹਾਜ਼ਰ ਸਟਾਫ ਵੱਲੋਂ ਇਸ ਮੌਕੇ ਹਸਪਤਾਲ ਦੀ ਸਫਾਈ ਕੀਤੀ ਗਈ ਅਤੇ ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਅਤੇ ਡਾਕਟਰ ਸ਼੍ਰੀ ਰੋਬਿਨ ਜੀ ਵੱਲੋਂ ਬੂਟੇ ਲਗਾਏ ਗਏ। ਇਸ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਮੁਲਾਜਮਾਂ ਵੱਲੋਂ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਜਿਸ ਵਿੱਚ ਆਉਣ ਵਾਲੇ ਆਊਟ ਡੋਰ ਮਰੀਜਾਂ ਅਤੇ ਦਾਖਲ ਹੋਣ ਲਈ ਮਰੀਜਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾ ਨੂੰ ਵੀ ਛਬੀਲ ਪਿਆਈ ਗਈ। ਪ੍ਰੋਜੈਕਟ ਡਾਇਰੈਕਟਰ ਨੇ ਅਪੀਲ ਕੀਤੀ ਕਿ ਗੁੱਸੇ ਅਤੇ ਨਫਰਤ ਛੱਡ ਕੇ ਸਾਰਿਆਂ ਪ੍ਰਤੀ ਪ੍ਰੇਮ ਭਾਵ ਵਾਲਾ ਵਤੀਰਾ ਅਪਣਾਓ ਅਤੇ ਨਸ਼ਿਆ ਤੋਂ ਦੂਰ ਰਹੋ। ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਏ ਜਾਣ। ਇਸ ਦਿਨ ਸਾਰਾ ਸਟਾਫ ਵੀ ਹਾਜ਼ਰ ਸੀ।

Be the first to comment

Leave a Reply