ਸਾਕੇਤ ਹਸਪਤਾਲ ਵਿਖੇ ਮਨਾਇਆ ਗਿਆ ਅੰਤਰ ਰਾਸ਼ਟਰੀ ਯੋਗਾ ਦਿਵਸ

ਪਟਿਆਲਾ  – ਪੰਜਾਬ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਸਾਕੇਤ ਹਸਪਤਾਲ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਨਸ਼ਾ ਮੁਕਤੀ ਕੇਂਦਰ ਵਿਖੇ ਦਾਖਲ ਮਰੀਜਾਂ ਅਤੇ ਸਟਾਫ ਵੱਲੋਂ ਯੋਗਾ ਕੀਤਾ ਗਿਆ। ਯੋਗ ਜਾਗਰਣ ਮਿਸ਼ਨ ਵੱਲੋਂ ਆਏ ਯੋਗਾਂ ਮਾਹਿਰ ਸ੍ਰੀ ਅਸ਼ੋਕ ਸ਼ਰਮਾ ਅਤੇ ਸ੍ਰੀਮਤੀ ਵਰਸ਼ਾ ਗੋਇਲ ਵੱਲੋਂ ਸਾਰਿਆਂ ਨੂੰ ਯੋਗਾ ਕਰਵਾਇਆ ਗਿਆ ਅਤੇ ਨਾਲ ਹੀ ਘਰੇਲੂ ਵਸਤਾਂ ਨਾਲ ਬੀਮਾਰੀਆਂ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ। ਇਸ ਸੰਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਵੱਲੋਂ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ। ਇਸ ਦਿਵਸ ਤੋਂ ਕੌਂਸਲਰ ਫਾਰਮਾਸਿਸਟ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ ਤੇ ਉਨ੍ਹਾਂ ਸਾਰਿਆਂ ਨੇ ਵੀ ਯੋਗ ਦਾ ਪੂਰਾ ਲਾਭ ਲਿਆ। ਸਾਰਿਆਂ ਵੱਲੋਂ ਇਹ ਵੀ ਪ੍ਰਣ ਲਿਆ ਕਿ ਉਹ ਆਪਣੀ ਜਿੰਦਗੀ ਨੂੰ ਤੰਦਰੁਸਤ ਰੱਖਣ ਲਈ ਯੋਗ ਨੂੰ ਅਪਨਾਉਣਗੇ ਅਤੇ ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਵੀ ਦੂਰ ਰਹਿਣਗੇ।
ਜਾਰੀ ਕਰਤਾ

Be the first to comment

Leave a Reply