ਸਾਡੇ ਜੱਜ ਸਰਕਾਰ ਹਮਾਇਤੀ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਸਦੇ ਜੱਜ ਸਰਕਾਰ ਦੇ ਹਮਾਇਤੀ ਨਹੀਂ ਹਨ ਅਤੇ ਖਾਮੀਆਂ ਨਜ਼ਰ ਆਉਣ ‘ਤੇ ਸੁਪਰੀਮ ਕੋਰਟ ਆਪਣੀ ਰੋਜ਼ਾਨਾ ਦੀ ਕਾਰਵਾਈ ਦੌਰਾਨ ਸਰਕਾਰ ਦੀ ਖਿਚਾਈ ਕਰਦੀ ਹੈ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ‘ਤੇ ਆਧਾਰਿਤ ਬੈਂਚ ਨੇ ਇਸ ਸੰਬੰਧੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਮੁਖੀ ਦੇ ਦੋਸ਼ਾਂ ‘ਤੇ ਰੋਸ਼ਨੀ ਪਾਉਂਦਿਆਂ ਇਹ ਟਿੱਪਣੀ ਕੀਤੀ। ਬਾਰ ਐਸੋਸੀਏਸ਼ਨ ਦੇ ਸਾਬਕਾ ਮੁਖੀ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਕੁਝ ਜੱਜ ਸਰਕਾਰ ਹਮਾਇਤੀ ਹਨ। ਸਾਬਕਾ ਪ੍ਰਧਾਨ ਦੇ ਬਿਆਨ ਵੱਲ ਇਸ਼ਾਰਾ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਿਸੇ ਨੂੰ ਵੀ ਇਥੇ ਆ ਕੇ ਦੇਖਣਾ ਚਾਹੀਦਾ ਹੈ ਕਿ ਅਦਾਲਤ ਹਰ ਰੋਜ਼ ਕਿਵੇਂ ਸਰਕਾਰ ਦੀ ਖਿਚਾਈ ਕਰਦੀ ਹੈ।

Be the first to comment

Leave a Reply