ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਤੇ ਆਇਆ ਸੀ. ਬੀ. ਆਈ. ਕੋਰਟ ਦਾ ਫੈਸਲਾ, ਡੇਰਾ ਮੁਖੀ ਦੋਸ਼ੀ ਕਰਾਰ

ਚੰਡੀਗੜ੍ਹ : ਸਾਧਵੀ ਯੋਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਸੀ.ਬੀ. ਆਈ. ਦੀ ਵਿਸ਼ੇਸ਼ ਕੋਰਟ ਦੇ ਜੱਜ ਜਗਦੀਪ ਸਿੰਘ ਸੰਧੂ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵਲੋਂ ਇਸ ਮਾਮਲੇ ‘ਤੇ ਸਜ਼ਾ ਅਗਲੀ ਸੁਣਵਾਈ ਦੌਰਾਨ 28 ਅਗਸਤ ਨੂੰ ਸੁਣਾਈ ਜਾਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਅਦਾਲਤ ਤੋਂ ਸਿੱਧਾ ਜੇਲ ਲਿਆਂਦਾ ਜਾਵੇਗਾ।
ਸੂਤਰਾਂ ਮੁਤਾਬਕ ਡੇਰਾ ਮੁਖੀ ਕਾਲਕਾ ਵਾਲੇ ਮਾਰਗ ਰਾਹੀਂ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ‘ਚ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਵੱਡੇ ਕਾਫਲੇ ਰਾਹੀਂ ਪੇਸ਼ੀ ਲਈ ਰਵਾਨਾ ਹੋਏ ਡੇਰਾ ਮੁਖੀ ਦੀਆਂ ਸਿਰਫ ਪੰਜ ਗੱਡੀਆਂ ਨੂੰ ਹੀ ਕੋਰਟ ਕੰਪਲੈਕਸ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ‘ਚੋਂ ਭਾਰੀ ਸੁਰੱਖਿਆ ਰਾਹੀਂ ਦੋ ਗੱਡੀਆਂ ਨੂੰ ਹੀ ਕੋਰਟ ਵਿਚ ਪਹੁੰਚਾਇਆ ਗਿਆ ਹੈ।
ਸਿਰਫ 7 ਲੋਕਾਂ ਨੂੰ ਹੀ ਕੋਰਟ ਵਿਚ ਦਾਖਲ ਨੂੰ ਇਜਾਜ਼ਤ ਦਿੱਤੀ ਗਈ ਅਤੇ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਸਿਰਫ ਉਨ੍ਹਾਂ ਦੇ ਵਕੀਲ ਹੀ ਮੌਜੂਦ ਸਨ।

Be the first to comment

Leave a Reply