ਸਾਨੀਆ ਅਤੇ ਬੋਪੰਨਾ ਸਿਨਸਿਨਾਟੀ ਮਾਸਟਰਸ ਤੋਂ ਬਾਹਰ

ਨਵੀਂ ਦਿੱਲੀ— ਭਾਰਤ ਦੇ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਸਿਨਸਿਨਾਟੀ ਮਾਸਟਰਸ ਟੈਨਿਸ ‘ਚ ਆਪਣੇ-ਆਪਣੇ ਜੋੜੀਦਾਰਾਂ ਦੇ ਨਾਲ ਪੁਰਸ਼ ਅਤੇ ਮਹਿਲਾ ਡਬਲਜ਼ ਵਰਗ ‘ਚ ਕ੍ਰਮਵਾਰ ਕੁਆਰਟਰਫਾਈਨਲ ਅਤੇ ਸੈਮੀਫਾਈਨਲ ਤੋਂ ਹਾਰ ਕੇ ਬਾਹਰ ਹੋ ਗਏ।

ਸਤਵਾਂ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਕ੍ਰੋਏਸ਼ੀਆ ਦੇ ਇਵਾਨ ਡੋਡਿਜ ਨੂੰ ਦੂਜਾ ਦਰਜਾ ਪ੍ਰਾਪਤ ਪੋਲੈਂਡ ਦੇ ਲੁਕਾਸਜ ਕੁਬੋਤ ਅਤੇ ਮਾਰਸੇਲੋ ਮੇਲੋ ਦੀ ਜੋੜੀ ਨੇ ਇਕ ਸਖਤ ਸੰਘਰਸ਼ ਮੁਕਾਬਲੇ ‘ਚ ਹਰਾਇਆ। ਇਕ ਘੰਟੇ 36 ਮਿੰਟ ਤਕ ਚਲੇ ਇਸ ਮੁਕਾਬਲੇ ‘ਚ ਬੋਪੰਨਾ ਅਤੇ ਡੋਡਿਜ ਨੂੰ 1-6, 7-6, 7-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਡਬਲਯੂ.ਟੀ.ਏ. ਟੂਰਨਾਮੈਂਟ ‘ਚ ਮਹਿਲਾ ਡਬਲਜ਼ ਮੁਕਾਬਲੇ ‘ਚ ਸਾਨੀਆ ਮਿਰਜ਼ਾ ਅਤੇ ਚੀਨ ਦੀ ਸ਼ੁਆਨ ਪੇਂਗ ਦੀ ਜੋੜੀ ਸੈਮੀਫਾਈਨਲ ‘ਚ ਤਾਈਵਾਨ ਦੀ ਹਸੀ ਸੂ-ਵੇਈ ਅਤੇ ਰੋਮਾਨੀਆ ਦੇ ਮੋਨਿਕਾ ਨਿਸੁਲੇਸਕੂ ਤੋਂ ਹਾਰ ਗਈ। ਇਕ ਘੰਟੇ 33 ਮਿੰਟ ਤੱਕ ਚਲੇ ਇਸ ਮੁਕਾਬਲੇ ‘ਚ ਸਾਨੀਆ ਅਤੇ ਪੇਂਗ ਸਿੱਧੇ ਸੈੱਟਾਂ ‘ਚ 4-6, 6-7 ਨਾਲ ਹਾਰ ਕੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ।

Be the first to comment

Leave a Reply