ਸਾਬਕਾ ਕੋਚ ਰੋਲੈਂਟ ਓਲਟਮੈਂਸ ਪਾਕਿਸਤਾਨ ਪੁਰਸ਼ ਹਾਕੀ ਟੀਮ ਦਾ ਕੋਚ ਨਿਯੁਕਤ

ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਰੋਲੈਂਟ ਓਲਟਮੈਂਸ ਨੂੰ ਬੁੱਧਵਾਰ ਨੂੰ ਪਾਕਿਸਤਾਨ ਪੁਰਸ਼ ਹਾਕੀ ਟੀਮ ਦਾ ਕੋਚ ਨਿਯੁਕਤ ਕਰ ਦਿੱਤਾ ਗਿਆ, ਜਿਸ ਦਾ ਐਲਾਨ ਖੁਦ ਓਲਟਮੈਂਸ ਨੇ ਕੀਤਾ। ਓਲਟਮੈਂਸ ਮੁਤਾਬਕ ਉਸ ਦਾ ਕਾਰਜਕਾਲ ਢਾਈ ਸਾਲ ਦਾ ਹੋਵੇਗਾ।  ਓਲਟਮੈਂਸ ਭਾਰਤੀ ਹਾਕੀ ਟੀਮ ਨਾਲ ਚਾਰ ਸਾਲ ਲਈ ਜੁੜਿਆ ਸੀ। ਉਹ ਪਹਿਲਾਂ ਟੀਮ ਦਾ ਹਾਈ ਪ੍ਰਫਾਰਮੈਂਸ ਡਾਇਰੈਕਟਰ ਸੀ ਤੇ ਫਿਰ 2015 ਤੋਂ ਸਤੰਬਰ 2017 ਤਕ ਟੀਮ ਦਾ ਮੁੱਖ ਕੋਚ ਰਿਹਾ, ਜਿਥੋਂ ਉਸ ਨੂੰ ਅਚਾਨਕ ਹਟਾ ਦਿੱਤਾ ਗਿਆ ਸੀ। ਓਲਟਮੈਂਸ ਨੇ ਟਵੀਟ ਕਰ ਕੇ ਆਪਣੀ ਨਿਯੁਕਤੀ ਦੀ ਜਾਣਕਾਰੀ ਦਿੱਤੀ।