-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ ਦੀ ਸੁਣਵਾਈ ਅੱਜ

ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ ਦੀ ਸੁਣਵਾਈ ਅੱਜ ਅਡੀਸ਼ਨਲ ਸੈਸ਼ਨ ਜੱਜ ਜੇ. ਐੱਸ. ਸਿੱਧੂ ਦੀ ਵਿਸ਼ੇਸ਼ ਅਦਾਲਤ ਵਿਚ ਬੁੜੈਲ ਜੇਲ ਵਿਖੇ ਹੋਈ। ਸੀ. ਬੀ. ਆਈ. ਦੇ ਵਕੀਲ ਨੇ ਧਾਰਾ 313 ਦੇ ਤਹਿਤ ਘਟਨਾ ਵਾਲੇ ਦਿਨ ਨਾਲ ਸਬੰਧਤ ਕਈ ਹੋਰ ਸੁਆਲ ਪੁੱਛੇ। ਉਪਰੋਕਤ ਸੁਆਲਾਂ ਦਾ ਜੁਆਬ ਦਿੰਦੇ ਹੋਏ ਜਗਤਾਰ ਸਿੰਘ ਤਾਰਾ ਨੇ ਦੱਸਿਆ ਕਿ 31 ਅਗਸਤ, 1995 ਨੂੰ ਉਹ ਬਲਵੰਤ ਸਿੰਘ ਰਾਜੋਆਣਾ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਇਹ ਪਤਾ ਕਰਨ ਗਏ ਕਿ ਉਹ ਘਰ ਵਿਚ ਮੌਜੂਦ ਹਨ ਜਾਂ ਨਹੀਂ? ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਘਰ ਵਿਚ ਹੀ ਮੌਜੂਦ ਹਨ ਤੇ ਉਹ ਕੁਝ ਸਮੇਂ ਬਾਅਦ ਪੰਜਾਬ ਸਕੱਤਰੇਤ ਵਿਚ ਜਾਣਗੇ ਤਾਂ ਉਹ ਦੋਵੇਂ ਮੁਹਾਲੀ ਵਿਖੇ ਦਿਲਾਵਰ ਸਿੰਘ ਨੂੰ ਲੈਣ ਲਈ ਚਲੇ ਗਏ।  ਜਗਤਾਰ ਸਿੰਘ ਨੇ ਦੱਸਿਆ ਕਿ ਮੁਹਾਲੀ ਵਿਖੇ ਉਸ ਨੇ ਬੰਬ ਦੀ ਤਾਰ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੇ ਸਰੀਰ ਨਾਲ ਜੋੜੀ। ਅੱਗੇ ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਹ ਅਤੇ ਦਿਲਾਵਰ ਸਿੰਘ ਉਕਤ ਅੰਬੈਸਡਰ ਕਾਰ ਵਿਚ ਬੈਠ ਕੇ ਪੰਜਾਬ ਸਕੱਤਰੇਤ ਨੂੰ ਚਲੇ ਗਏ ਤੇ ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਦੇ ਪਿੱਛੇ ਸਕੂਟਰ ਉੱਪਰ ਆ ਗਿਆ। ਤਾਰਾ ਨੇ ਦੱਸਿਆ ਕਿ ਉਹ ਅੰਬੈਸਡਰ ਕਾਰ ਨੂੰ ਹਰਿਆਣਾ ਸਕੱਤਰੇਤ ਦੇ ਸਾਹਮਣੇ ਖੜ੍ਹੀ ਕਰਕੇ ਚਲਾ ਗਿਆ। ਇਸ ਉਪਰੰਤ ਬਲਵੰਤ ਸਿੰਘ ਰਾਜੋਆਣਾ ਕੁਝ ਸਮੇਂ ਲਈ ਦਿਲਾਵਰ ਸਿੰਘ ਨੂੰ ਕਾਰ ਵਿਚ ਮਿਲਿਆ।

Be the first to comment

Leave a Reply