ਸਾਰਾਗੜੀ ਦੇ ਸ਼ਹੀਦਾਂ ਨੂੰ ਯਾਦ ਕੀਤਾ

ਪਟਿਆਲਾ – ਸੀਨੀਅਰ ਸੰਕੈਡੰਰੀ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 3 ਪੰਜਾਬ ਐਨ.ਸੀ.ਸੀ ਏਅਰ ਵਿੰਗ ਦੇ ਵਿਦਿਆਰਥੀਆਂ ਵਲੋਂ 12 ਸਤੰਬਰ 1897 ਵਿੱਚ 36ਵੀਂ ਸਿੱਖ ਬਟਾਲੀਅਨ ਦੇ 21 ਸਿੱਖ ਸਿਪਾਹੀਆਂ ਅਤੇ 10,000 ਅਫਗਾਨੀ ਹਮਾਲਵਰਾਂ ਵਿਚਕਾਰ ਸਾਰਾਗੜੀ ਵਿਖੇ ਹੋਏ ਬੇਮਿਸਾਲ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਸਿਪਾਹੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਐਨ.ਸੀ.ਸੀ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਇਨਾਂ ਸਿਪਾਹੀਆਂ ਦੇ ਬੁਲੰਦ ਅਤੇ ਬੇਮਿਸਾਲ ਹੌਂਸਲੇ ਦੀ ਗਾਥਾ ਨੂੰ ਬਿਆਨ ਕੀਤਾ। ਜੋ ਆਪਣੇ ਫਰਜ਼ ਅਤੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਦੇ ਬਦਲੇ ਆਪਣੀਆਂ ਜਾਨਾ ਵਾਰ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਐਸ.ਕੇ ਨਿਰਮਲ ਗੋਇਲ ਨੇ ਵਿਦਿਆਰਥੀਆਂ ਨੂੰ ਅਨੁਸਾਸ਼ਨ, ਬਲੀਦਾਨ ਅਤੇ ਸੂਰਮਗਤੀ ਵਰਗੇ ਗੁਣਾਂ ਦੇ ਧਾਰਨੀ ਬਣਨ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਸ੍ਰ. ਸਤਵੀਰ ਸਿੰਘ ਏ.ਐਨ.ਓ ਅਤੇ ਸਮੂਹ ਅਧਿਆਪਕਾਂ ਨੇ ਵੀ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।