ਸਾਰੀਆਂ ਸਮਾਜ ਭਲਾਈ ਸਕੀਮਾਂ ਅਤੇ ਵਿਕਾਸ ਬੰਦ ਕਰਕੇ ਕਾਂਗਰਸ ਬਣ ਚੁੱਕੀ ਹੈ ‘ਬੰਦ ਸਰਕਾਰ

ਮੁਕਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇੱਕ ‘ਬੰਦ ਸਰਕਾਰ’ ਬਣ ਚੁੱਕੀ ਹੈ, ਕਿਉਂਕਿ ਇਸ ਨੇ ਆਪਣੀ ਹਕੂਮਤ ਦੇ ਪਹਿਲੇ ਹੀ ਸਾਲ ਵਿਚ ਸਾਰੀਆਂ ਸਮਾਜ ਭਲਾਈ ਸਕੀਮਾਂ ਅਤੇ ਵਿਕਾਸ ਬੰਦ ਕਰ ਦਿੱਤਾ ਹੈ। ਇੱਥੇ ਮਾਘੀ ਮੇਲੇ ਮੌਕੇ ਪਾਰਟੀ ਦੀ ਇੱਕ ਵੱਡੀ ਕਾਨਫਰੰਸ ਦੌਰਾਨ ਸਿੱਖ ਪੰਥ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ 40 ਮੁਕਤਿਆਂ ਨੂੰ ਸ਼ਰਧਾਂਜ਼ਲੀਆਂ ਦੇਣ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਚਾਹੇ ਬੁਢਾਪਾ ਪੈਨਸ਼ਨ ਹੋਵੇ, ਸ਼ਗਨ ਸਕੀਮ, ਆਟਾ ਦਾਲ ਸਕੀਮ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜਾਂ ਫਿਰ ਦਲਿਤ ਵਿਦਿਆਰਥੀਆਂ ਲਈ ਵਜ਼ੀਫਾ ਸਕੀਮ ਹੋਵੇ, ਸਾਰੀਆਂ ਹੀ ਬੰਦ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਕਾਂਗਰਸ ਸਰਕਾਰ ਨੇ ਸੀਵਰੇਜ ਪ੍ਰਾਜੈਕਟ ਬੰਦ ਕਰ ਦਿੱਤੇ ਹਨ, ਬਠਿੰਡਾ ਵਿਚ ਥਰਮਲ ਪਲਾਂਟ ਬੰਦ ਕਰ ਦਿੱਤਾ ਹੈ, ਦਲਿਤਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣੀ ਬੰਦ ਕਰ ਦਿੱਤੀ ਹੈ ਅਤੇ ਇੱਥੋਂ ਤਕ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਭੇਜੇ ਫੰਡ ਵੀ ਵਾਪਸ ਮੰਗਵਾ ਚੁੱਕੀ ਹੈ। ਇਹ ਟਿੱਪਣੀ ਕਰਦਿਆਂ ਕਿ ਇਸ ਦੇ ਬਿਲਕੁਲ ਉਲਟ ਅਕਾਲੀ ਭਾਜਪਾ ਸਰਕਾਰ ਨੇ ਆਪਣਾ ਕੱਲਾ ਕੱਲਾ ਵਾਅਦਾ ਪੂਰਾ ਕੀਤਾ ਸੀ। ਇਹ ਚਾਹੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ ਹੋਵੇ, ਜਾਂ ਆਧੁਨਿਕ ਸੜਕੀ ਬੁਨਿਆਦੀ ਢਾਂਚੇ ਦੀ ਉਸਾਰੀ ਹੋਵੇ, ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਅਮੀਰ ਵਿਰਸੇ ਨੂੰ ਸੰਭਾਲਿਆ ਅਤੇ ਸਾਰੇ ਧਰਮਾਂ ਅਤੇ ਉਹਨਾਂ ਦੀਆਂ ਸੰਸਥਾਂਵਾਂ ਨੂੰ ਸਤਿਕਾਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਨੂੰ ਕਿਸ ਤਰ•ਾਂ ਵਿਕਸਤ ਕਰਕੇ ਵਿਸ਼ਵ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਇਆ ਹੈ, ਸਾਰੇ ਜਾਣਦੇ ਹਨ। ਅਸੀਂ ਦੂਜੇ ਧਰਮਾਂ ਦੇ ਪੂਜਨੀਕ ਸਥਾਨਾਂ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਨੂੰ ਉਸੇ ਤਰ•ਾਂ ਵਿਕਸਤ ਕੀਤਾ ਹੈ।

Be the first to comment

Leave a Reply