ਸਾਲਾ ਭੰਡਾਰੀ ਦੀ ਜਿੱਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ ਟਵੀਟ

ਸੰਯੁਕਤ ਰਾਸ਼ਟਰ-  ਮਹਾਸਭਾ ਵਿਚ ਭੰਡਾਰੀ ਨੂੰ ਮਿਲ ਰਹੇ ਵਿਆਪਕ ਸਮਰਥਨ ਦੇ ਬਾਅਦ ਕੌਮਾਂਤਰੀ ਅਦਾਲਤ ਦੀ ਇਸ ਬਹੁਤ ਔਖੀ ਦੋੜ ਤੋਂ ਬ੍ਰਿਟੇਨ ਨੂੰ ਆਪਣੇ ਉਮੀਦਾਰ ਦਾ ਨਾਮ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਕੌਮਾਂਤਰੀ ਅਦਾਲਤ ਦੇ 5 ਵਿਚੋਂ 4 ਜੱਜਾਂ ਦੀ ਚੋਣ ਤੋਂ ਬਾਅਦ 5ਵੇਂ ਜੱਜ ਦੇ ਤੌਰ ਉੱਤੇ ਦੁਬਾਰਾ ਚੁਣੇ ਜਾਣ ਲਈ ਭਾਰਤ ਦੇ ਭੰਡਾਰੀ ਅਤੇ ਬ੍ਰਿਟੇਨ ਦੇ ਕ੍ਰਿਸਟੋਫਰ ਗਰੀਨਵੁੱਡ ਵਿਚਕਾਰ ਬਹੁਤ ਸਖਤ ਮੁਕਾਬਲਾ ਸੀ। 70 ਸਾਲਾ ਭੰਡਾਰੀ ਦੀ ਜਿੱਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਹੈ, ”ਵੰਦੇ ਮਾਰਤਮ- ਭਾਰਤ ਨੇ ਕੌਮਾਂਤਰੀ ਅਦਾਲਤ ਲਈ ਚੋਣ ਜਿੱਤੀ। ਜੈ ਹਿੰਦ।” ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭੰਡਾਰੀ ਨੂੰ 193 ਵਿਚੋਂ 183 ਵੋਟ ਮਿਲੇ ਜਦੋਂ ਕਿ ਸੁਰੱਖਿਆ ਪ੍ਰੀਸ਼ਦ ਵਿਚ ਸਾਰੀਆਂ 15 ਵੋਟਾਂ ਭਾਰਤ ਦੇ ਪੱਖ ਵਿਚ ਗਈਆਂ। ਇਸ ਚੋਣ ਲਈ ਨਿਊਯਾਰਕ ਸਥਿਤ ਸੰਗਠਨ ਦੇ ਹੈਡਕੁਆਰਟਰ ਵਿਚ ਵੱਖ ਤੋਂ ਵੋਟਿੰਗ ਕਰਵਾਈ ਗਈ ਸੀ। ਭੰਡਾਰੀ ਦੇ ਜਿੱਤ ਦੀ ਘੋਸ਼ਣਾ ਹੋਣ ਤੋਂ ਤੁਰੰਤ ਬਾਅਦ ਸੰਯੁਕਤ ਰਾਸ਼ਟਰ ਮਹਾਸਭਾ ਅੰਦਰ ਹੋਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸੰਗਠਨ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂੱਦੀਨ ਨੂੰ ਵਧਾਈ ਦਿੱਤੀ। ਇਸ ਦੌਰ ਦੀ ਵੋਟਿੰਗ ਤੋਂ ਪਹਿਲਾਂ ਬ੍ਰਿਟੇਨ ਵੱਲੋਂ ਬਹੁਤ ਹੀ ਹੈਰਾਨੀਜਨਕ ਤਰੀਕੇ ਨਾਲ ਆਪਣੇ ਉਮੀਦਵਾਰ ਦਾ ਨਾਮ ਵਾਪਸ ਲਏ ਜਾਣ ਕਾਰਨ ਹੇਗ ਸਥਿਤ ਕੌਮਾਂਤਰੀ ਅਦਾਲਤ ਲਈ ਭੰਡਾਰੀ ਦਾ ਦੁਬਾਰਾ ਚੁਣੇ ਜਾਣਾ ਸੰਭਵ ਹੋ ਸਕਿਆ ਹੈ।ਅਜਿਹਾ ਮੰਨਿਆ ਜਾ ਰਿਹਾ ਸੀ ਕਿ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਮੈਂਬਰ ਅਮਰੀਕਾ, ਰੂਸ, ਫ਼ਰਾਂਸ ਅਤੇ ਚੀਨ ਗਰੀਨਵੁੱਡ ਦੇ ਪੱਖ ਵਿਚ ਹਨ।

Be the first to comment

Leave a Reply