ਸਾਲ ਦੇ ਪਹਿਲੇ ਹੀ ਦਿਨ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਇਤਿਹਾਸਕ ਦੱਸਿਆ ਜਾ ਰਿਹਾ

ਓਨਟਾਰੀਓ – ਸਾਲ ਦੇ ਪਹਿਲੇ ਹੀ ਦਿਨ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਇਤਿਹਾਸਕ ਦੱਸਿਆ ਜਾ ਰਿਹਾ ਹੈ। ਸਾਲ ਦੇ ਪਹਿਲੇ ਹੀ ਦਿਨ ਕੈਨੇਡਾ ਦੇ 4 ਸੁਬਿਆਂ ‘ਚ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ।ਨਵੇਂ ਸਾਲ ਤੋਂ 1 ਦਿਨ ਪਹਿਲਾਂ ਐਲਬਰਟਾ ਅਤੇ ਸਸਕੈਚਵਨ ਦਾ ਤਾਪਮਾਨ ਕਾਫੀ ਹੇਠਾਂ ਚੱਲਾ ਗਿਆ ਜਦਕਿ ਓਨਟਾਰੀਓ ਅਤੇ ਕਿਊਬਿਕ ‘ਚ ਨਵੇਂ ਸਾਲ ਵਾਲੇ ਦਿਨ ਤਾਪਮਾਨ ‘ਚ ਭਾਰੀ ਗਿਰਵਟ ਦਰਜ ਕੀਤੀ ਗਈ। ਸੋਮਵਾਰ ਸਵੇਰੇ ਕਿਊਬਿਕ ਦੇ ਲਾ ਗ੍ਰੈਂਡੇ ਰਿਵੀਏਅਰ ‘ਚ ਤੜ੍ਹਕੇ ਤਾਪਮਾਨ ਸਾਲ ਦੇ ਪਹਿਲੇ ਦਿਨ ਚਾਰ ਕੈਨੇਡੀਅਨ ਪ੍ਰੋਵਿੰਸਾਂ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਸਵੇਰੇ ਕਿਊਬਿਕ ਦੇ ਲਾ ਗ੍ਰੈਂਡੇ ਰਿਵੀਏਅਰ ‘ਚ ਤੜ੍ਹਕੇ ਤਾਪਮਾਨ -48.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਇਸ ਦੌਰਾਨ ਬੀ. ਸੀ. ਦੇ ਕਈ ਹਿੱਸਿਆਂ, ਐਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ, ਕਿਊਬਿਕ ਅਤੇ ਨਿਊ ਬਰੰਜ਼ਵਿੱਕ ‘ਚ ਸੋਮਵਾਰ ਨੂੰ ਹੱਦੋਂ ਵਧ ਠੰਢ ਵਧ ਜਾਣ ਕਾਰਨ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ।

Be the first to comment

Leave a Reply

Your email address will not be published.


*