ਸਿਆਟਲ ‘ਚ ਬੀਤੇ ਦਿਨੀਂ ਗੁੰਮ ਹੋਈ ਪੰਜਾਬਣ ਦੀ ਲਾਸ਼ ਬਰਾਮਦ

ਸਿਆਟਲ ਦੇ ਫੈੱਡਰਲਵੇਅ ਸਿਟੀ ਦੀ ਵਸਨੀਕ ਇੰਦਰਜੀਤ ਕੌਰ (57) ਪਤਨੀ ਗਿਆਨ ਸਿੰਘ ਜੋ ਪਿਛਲੀ 26 ਮਾਰਚ ਤੋਂ ਲਾਪਤਾ ਸੀ ਦੀ ਲਾਸ਼ ਘਰ ਤੋਂ ਤਕਰੀਬਨ 2 ਮੀਲ ਦੀ ਦੂਰੀ ‘ਤੇ ਇਕ ਲੇਹ ‘ਚੋਂ ਪੁਲਿਸ ਨੇ ਬਰਾਮਦ ਕਰ ਲਈ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਇੰਦਰਜੀਤ ਕੌਰ ਜੋ ਤਕਰੀਬਨ 32 ਸਾਲ ਤੋਂ ਇੱਥੇ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ | ਇਹ ਪਰਿਵਾਰ ਕਾਫ਼ੀ ਅਸਰ-ਰਸੂਖ ਵਾਲਾ ਹੈ | ਉਹ ਬੀਤੇ ਦਿਨੀਂ ਘਰੋਂ ਸਵੇਰੇ ਗੁੰਮ ਹੋ ਗਈ ਸੀ | ਘਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਸੀ | ਪੁਲਿਸ ਨੇ ਡਾਗ ਸਕਾਡ ਦੀ ਮਦਦ ਵੀ ਲਈ ਅਤੇ ਆਖ਼ਰ ਇੰਦਰਜੀਤ ਕੌਰ ਦੀ ਲਾਸ਼ ਬੀਤੀ 30 ਮਾਰਚ ਸ਼ਾਮ ਨੂੰ ਪੁਲਿਸ ਨੇ ਬਰਾਮਦ ਕਰ ਲਈ ਹਾਲਾਂਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਇਹ ਅਜੇ ਭੇਦ ਬਣਿਆ ਹੋਇਆ ਹੈ | ਪੁਲਿਸ ਨੇ ਘਰ ਵਾਲਿਆਂ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਾਪ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦੀ ਰਿਪੋਰਟ ਇਕ ਹਫ਼ਤੇ ਬਾਅਦ ਮਿਲੇਗੀ | ਅੱਜ ਜਿਉਂ ਹੀ ਮਿ੍ਤਕ ਦੇਹ ਮਿਲਣ ਦੀ ਖ਼ਬਰ ਆਈ ਤਾਂ ਸਿਆਟਲ ਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ | ਇੰਦਰਜੀਤ ਕੌਰ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਕੌਰ ਦਾ ਅੰਤਿਮ ਸੰਸਕਾਰ ਸੈਂਟਰਲ ਐਵੇਨਿਊ ਕੈਂਟ ਦੇ ਫਿਊਨਰਲ ਹੋਮ ‘ਚ 8 ਅਪ੍ਰੈਲ 11 ਵਜੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਂਟਨ ‘ਚ ਦੁਪਹਿਰ 2 ਵਜੇ ਹੋਵੇਗੀ |