ਸਿਆਟਲ ਦੇ ਨਗਰ ਕੀਰਤਨ ਚ ਰੀਕਾਰਡ ਤੋੜ ਇੱਕਠ ਹੋਇਆ ਤੇ ਨਿਵੈਕਲਾ ਜਲੋਆ ਵੇਖਣ ਨੂੰ ਮਿਲਿਆ

ਸਿਆਟਲ  (ਸਾਂਝੀ ਸੋਚ ਬਿਊਰੋ) ਗੁਰਦੁਆਰਾ ਸਿੰਘ ਸਭਾ ਰੈਨਟਨ ਤੇ ਅੱਜ ਪਾਸ ਦੇ ਸਮੂੰਹ ਗੁਰਦੁਆਰਿਆ ਤੇ ਸੰਗਤ ਤੇ ਸਹਿਯੋਗ ਨਾਲ ਖਾਲਸ਼ਾ ਸਾਜਣਾ ਦਿਵਸ ਨੂੰ ਸਮਰਪਿਤ 10ਵਾਂ ਸਲਾਨਾ ਨਗਰ ਕੀਰਤਨ ਸੌਵੈਅਰ ਸੈਂਟਰ ਕੈਂਟ ਵਿਚ ਬੜੀ ਸਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਜਿਸ ਦਾ ਦੂਰ ਦੂਰ ਤੋਂ ਸੰਗਤ ਨੇ ਖੂਬ ਆਨੰਦ ਮਾਣਿਆ। ਮਿੱਠੀ ਮਿੱਠੀ ਧੁੱਪ ਦੇ ਸੁਹਾਵਣੇ ਮੌਸ਼ਮ ਵਿਚ ਸਿਆਟਲ ਦਾ ਨਗਰ ਕੀਰਤਨ ਰੀਕਾਰਡ ਤੋੜ ਵਿਚ ਖਾਲਸਾਹੀ ਰੰਗ ਵਿਚ ਰੰਗਿਆ ਗਿਆ। ਅੱਜ ਐਤਵਾਰ ਜਰਨੈਲ ਸਿੰਘ, ਭਾਈ ਵਰਿਆਮ ਸਿੰਘ, ਭਾਈ ਪਰਮਜੀਤ ਸਿੰਘ ਨੇ ਰੱਸਭਿੰਨਾ ਕੀਰਤਨ ਕਰਕੇ, ਸ਼ੇਰ ਸਿੰਘ ਨੇ ਕੱਥਾ ਰਾਂਹੀ ਖਾਲਸ਼ੇ ਦੇ ਜਨਮ ਦਾ ਵਿਸਥਾਰ ਸਾਹਿਤ ਗਾਇਨ ਕੀਤਾ। ਇਸ ਮੌਕੇ ਦਾਨੀਆਂ ਸੇਵਾਦਾਰਾ ਯੈਲੋ ਕੈਬ, ਔਰੈਂਜ ਕੈਬ, ਸਟੀਲਾਂ ਕੈਂਬ, ਮਨਜੀਤ ਸਿੰਘ, ਤੇ ਮੈਡੀਕਲ ਕੈਂਪ, ਪੰਜਾਬ ਟਰੈਡਿੰਗ ਕੰਪਨੀ ਕੁਲਵੰਤ ਸਿੰਘ ਸ਼ਾਹ, ਉਰਵਰੀ ਬਿਊਟੀ ਪਾਰਲਰ ਤੇ ਸ਼ਾਪ ਤੇ ਮਾਲਕ ਸੰਨੀ ਰਾਜ, ਜੇ ਐਂਡ ਐਚ ਐਕਸਪ੍ਰੇਸ਼ ਟਰਕਿੰਗ ਕੰਪਨੀ ਦੇ ਮਾਲਕ ਮਨਮੋਹਨ ਸਿੰਘ ਧਾਲੀਵਾਲ,ਅਤੇ ਭਾਈ ਘੁੱਨਈਆ ਸੇਵਾ ਸੋਸਾਇਟੀ ਦੇ ਸੇਵਾਦਾਰਾ ਸਪੋਰਟਸ ਕੱਲਬ ਤੇ ਹੋਰ ਕਈ ਸੰਸਥਾਵਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪਕਵਾਨ-ਲੰਗਰ ਤਿਆਰ ਕਰਕੇ ਸੰਗਤ ਦੀ ਸੇਵਾ ਚ ਪੇਸ਼ ਕੀਤੇ ਗਏ। ਸਿਆਟਲ ਦੇ ਕਵੀਸ਼ਰੀ ਜੱਥੇ ਕਾਕਾ ਜੋਤ ਸਿੰਘ ਤੇ ਕਾਕਾ ਭਗੀਰਥ ਸਿੰਘ ਨੇ ਕਵੀਸ਼ਰੀ ਵਾਰਾਂ ਗਾ ਕੇ ਸੰਗਤ ਚ ਜੋਸ ਭਰ ਦਿੱਤਾ।ਸਿਆਟਲ ਦੇ ਸੁਰਜੀਤ ਸਿੰਘ ਬੈਂਸ ਨੇ ਮੌਜੂਦ ਗੁਰਦੁਵਾਰਿਆ ਚ ਝਗੜੇ ਤੇ ਲੜਾਈਆ ਖਿਲਾਫ਼ ਕੀਤਾ ਸੁਣੇ ਤੇ ਮਨ ਮੋਹ ਲਿਆ। ਇਸ ਸਮਾਗਮ ਚ ਵੱਖ-ਵੱਖ ਗੁਰਦੁਆਰਿਆ , ਸੰਸਥਾਵਾਂ ਤੇ ਕਲੱਬਾ ਨੇ ਸੁੰਦਰ ਫਲੋਟ ਸੱਜਾ ਕੇ ਨਰਗ ਕੀਰਤਨ ਖਾਲਸ਼ਾਹੀ ਰੰਗ ਭਰ ਦਿੱਤਾ। ਧਾਰਮਿਕ ਸਟੇਜ਼ ਤੋਂ ਸੇਲਮ ਤੋਂ ਬਹਾਦਰ ਸਿੰਘ, ਪੋਰਟ ਲੈਂਡ ਤੋਂ ਗੁਰਜੀਤ ਸਿੰਘ ਰਾਕਾਂ, ਲਿੰਡਨ ਤੋਂ ਬਾਬਾ ਹਰੀ ਸਿੰਘ, ਸਰੀ ਤੋਂ ਹਰਸਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ, ਰੇਡੀਓ ਪੰਜਾਬਦੇ ਹੋਸਟਾਂ, ਫਾਸਟ ਵੈ ਟੀ-ਵੀ ਤੇ ਵੱਖ ਵੱਖ ਸਟਾਲਾ ਦੇ ਆਯੋਜਕਾਂ ਤੇ ਕਈ ਮਾਣ ਸਖਸ਼ੀਅਤਾਂ ਨੂੰ ਸਿਰਪਾÀ ਦੇ ਕੇ ਨਿਵਾਜਿਆ ਗਿਆ। ਮਹਿੰਦਰ ਸਿੰਘ ਜੋਹਲਮ ਮੈਨੇਜਰ ਗੁਰਦੁਆਰਾ ਹਰਸ਼ਰਨ ੰਿਘ ਉੱਦਕੇ ਨੇ ਦੱਸਿਆ ਕਿ 25000 ਤੋਂ ਵੱਧ ਸੰਗਤ ਦਾ ਕੀਰਤਨ ਤੋੜ ਇੱਕਠ ਵੇਖਣ ਨੂੰ ਮਿਲਿਆ। ਸਿਆਟਲ ਦੇ ਨਰਗ ਕੀਰਤਨ ਦਾ ਅੱਖੀ ਡਿੱਠਾ ਹਾਲ ਪੰਜਾਬ ਰੇਡੀਓ ਅਤੇ ਫਾਸਟ ਵੇ ਟੀ-ਵੀ ਚੈਨਲ ਤੇ ਸਿੱਧਾ ਪ੍ਰਸ਼ਾਰਨ ਕੀਤਾ।

Be the first to comment

Leave a Reply