ਸਿਆਸਤ ਆਉਣ ਦੀ ਪੁਸ਼ਟੀ ਕਰ ਚੁੱਕੇ ਅਦਾਕਾਰ ਰਜਨੀਕਾਂਤ ਹਿਮਾਲਿਆ ਦੀ ਯਾਤਰਾ ਲਈ ਰਵਾਨਾ

ਨਵੀਂ ਦਿੱਲੀ: ਸਿਆਸਤ ਆਉਣ ਦੀ ਪੁਸ਼ਟੀ ਕਰ ਚੁੱਕੇ ਦਿੱਗਜ ਅਦਾਕਾਰ ਰਜਨੀਕਾਂਤ ਅੱਜ ਹਿਮਾਲਿਆ ਦੀ ਯਾਤਰਾ ਲਈ ਰਵਾਨਾ ਹੋ ਗਏ ਹਨ। ਰਵਾਨਾ ਹੋਣ ਸਮੇਂ ਉਨ੍ਹਾਂ ਕਿਹਾ ਕਿ ਉਹ ‘ਅਧਿਆਤਮਕ ਸਿਆਸਤ’ ਕਰਨਗੇ। ਉਨ੍ਹਾਂ ਦੇ 10 ਦਿਨ ‘ਚ ਵਾਪਸ ਮੁੜਣ ਦੀ ਸੰਭਾਵਨਾ ਹੈ। ਇਸੇ ਦੌਰਾਨ ਉਹ ਕਈ ਥਾਈਂ ਪੂਜਾ ਅਰਚਨਾ ਕਰਨਗੇ। ਹਾਸਲ ਜਾਕਣਾਰੀ ਮੁਤਾਬਕ ਉਹ ਸਭ ਤੋਂ ਪਹਿਲਾਂ ਸ਼ਿਮਲੇ ਪੁੱਜੇ ਹਨ ਤੇ ਇੱਥੋਂ ਉਹ ਰਿਸ਼ੀਕੇਸ਼ ਜਾਣਗੇ। ਉਹ ਹਿਮਾਲਿਆ ਦੇ ਤਲਹਟੀ ‘ਚ ਸਥਿਤ ਅਧਿਆਤਮਕ ਕੇਂਦਰ ‘ਤੇ ਆਪਣਾ ਸਮਾਂ ਬਿਤਾਉਣਗੇ। ਇਸ ਕੇਂਦਰ ਦਾ ਨਿਰਮਾਣ ਰਜਨੀਕਾਂਤ ਤੇ ਉਨ੍ਹਾਂ ਦੇ ਮਿੱਤਰਾਂ ਯੋਗੋਦਾ ਸਤਿਸਮਗ ਸੁਸਾਇਟੀ ਆਫ ਇੰਡੀਆ ਨੇ ਕੀਤਾ ਸੀ। ਇਸ ਨੂੰ ਹੁਣ 100 ਸਾਲ ਪੂਰੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ, “ਮੈਂ ਅਧਿਆਤਮਕ ਯਾਤਰਾ ‘ਤੇ ਜਾ ਰਿਹਾ ਹਾਂ।” ਉਨ੍ਹਾਂ ਹੋਰ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜਕਲ੍ਹ ਉਹ ਆਪਣੀ ਭਵਿੱਖੀ ਸਿਆਸਤ ਕਰਕੇ ਚਰਚਾ ‘ਚ ਹਨ। ਉਨ੍ਹਾਂ ਖ਼ੁਦ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ 2021 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ। ਤਾਮਿਲਨਾਡੂ ਦੀ ਸਿਆਸਤ ‘ਚ ਕਮਲ ਹਸਨ ਤੇ ਰਜਨੀਕਾਂਤ ਕੋਈ ਗਠਜੋੜ ਵੀ ਬਣਾ ਸਕਦੇ ਹਨ। ਦੋਵਾਂ ਦੀ ਇੱਕ ਮੁਲਾਕਾਤ ਹੋ ਚੁੱਕੀ ਹੈ।