ਸਿਆਸੀ ਹੱਤਿਆਵਾਂ’ ਵਿਰੁੱਧ ਕੱਢੀ ਪੈਦਲ ਯਾਤਰਾ

ਕੰਨੂਰ – ਯੂ. ਪੀ. ਦੇ ਸੀ. ਐੱਮ. ਅਤੇ ਭਾਜਪਾ ਦੇ ਭਗਵਾ ਬ੍ਰਾਂਡ ਦੇ ਚਿਹਰੇ ਯੋਗੀ ਆਦਿਤਿਆਨਾਥ ਬੁੱਧਵਾਰ ਨੂੰ ਕੇਰਲ ਦੇ ਕੰਨੂਰ ਪੁੱਜੇ। ਇਥੇ ਉਹ ਭਾਜਪਾ ਅਤੇ ਆਰ. ਐੱਸ. ਐੱਸ. ਵਰਕਰਾਂ ਦੀਆਂ ਕਥਿਤ ‘ਸਿਆਸੀ ਹੱਤਿਆਵਾਂ’ ਵਿਰੁੱਧ ਪਾਰਟੀ ਵਲੋਂ ਕੱਢੀ ਜਾ ਰਹੀ ਜਨ ਰੱਖਿਆ ਯਾਤਰਾ ‘ਚ ਸ਼ਾਮਲ ਹੋਏ। ਯੋਗੀ ਨੇ ਸਥਾਨਕ ਭਾਜਪਾ ਆਗੂਆਂ ਨਾਲ ਪੈਦਲ ਯਾਤਰਾ ਕੱਢੀ।
ਦੱਸ ਦਈਏ ਕਿ ਸ਼ਾਹ ਨੇ ਇਹ ਯਾਤਰਾ ਮੰਗਲਵਾਰ ਨੂੰ ਕੰਨੂਰ ਜ਼ਿਲੇ ‘ਚ ਸ਼ੁਰੂ ਕੀਤੀ ਸੀ। ਆਸ ਹੈ ਕਿ ਪਾਰਟੀ ਦੇ ਕਈ ਸੀਨੀਅਰ ਅਹੁਦੇਦਾਰ ਇਸ 14 ਦਿਨਾ ਮਾਰਚ ਵਿਚ ਸ਼ਾਮਲ ਹੋਣਗੇ।
ਯੋਗੀ ਅਨੁਸਾਰ ਕੇਰਲ ਵਿਚ ਜਾਰੀ ਸਿਆਸੀ ਹਿੰਸਾ ‘ਤੇ ਲੋਕਾਂ ਦਾ ਧਿਆਨ ਖਿੱਚਣ ਲਈ ਇਹ ਯਾਤਰਾ ਕੱਢੀ ਗਈ ਹੈ। ਯੋਗੀ ਨੇ ਕਿਹਾ, ”ਲੋਕਤੰਤਰ ਵਿਚ ਹਿੰਸਾ ਦੀ ਕੋਈ ਥਾਂ ਨਹੀਂ ਪਰ ਇਥੇ ਸਿਆਸੀ ਹੱਤਿਆਵਾਂ ਜਾਰੀ ਹਨ।” ਉਨ੍ਹਾਂ ਕਿਹਾ ਕਿ ਕੇਰਲ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਦੀਆਂ ਕਮਿਊਨਿਸਟ ਸਰਕਾਰਾਂ ਲਈ ਇਹ ਸ਼ੀਸ਼ਾ ਹੈ। ਉਨ੍ਹਾਂ ਨੂੰ ‘ਸਿਆਸੀ ਹੱਤਿਆਵਾਂ’ ਦਾ ਅੰਤ ਕਰਨਾ ਚਾਹੀਦਾ ਹੈ।

Be the first to comment

Leave a Reply