ਸਿਖਸ ਆਫ ਅਮਰੀਕਾ ਸੰਸਥਾ ਵਲੋਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਸਨਮਾਨਤ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)-ਸਿੱਖ ਕਮਿਊਨਿਟੀ ਦੇ ਚਹੇਤੇ ਅਤੇ ਪੰਜਾਬੀਆਂ ਦੇ ਖੈਰ ਖਵਾਹ ਅੱਜ ਕੱਲ੍ਹ ਅਮਰੀਕਾ ਦੇ ਦੌਰੇ ਤੇ ਹਨ। ਜਿੱਥੇ ਉਨ੍ਹਾਂ ਨੂੰ ਪੰਜਾਬੀਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ, ਉੱਥੇ ਉਨ੍ਹਾਂ ਦੀ ਸਾਫ ਸੁਥਰੀ ਪੱਤਰਕਾਰੀ, ਜਨਰਲਿਜ਼ਮ ਦੀ ਧਾਂਕ ਤੋਂ ਹਰੇਕ ਪੰਜਾਬੀ ਖੁਸ਼ ਹੈ। ਉਨ੍ਹਾਂ ਤੋਂ ਆਸ ਕੀਤੀ ਜਾ ਰਹੀ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਲਿਆਉਣ ਲਈ ਕਾਰਗਰ ਸਾਬਤ ਹੋਣਗੇ। ਜਿਸ ਲਈ ਹਰ ਪੰਜਾਬੀ ਉਨ੍ਹਾਂ ਦੀਆਂ ਪੰਜਾਬ ਬਚਾਉ ਜੁਗਤਾਂ ਅਤੇ ਵਿਧੀਆਂ ਤੋਂ ਪ੍ਰਭਾਵਿਤ ਹਨ। ਇਸ ਲਈ ਹਰੇਕ ਕੋਈ ਜੋਰ ਦੇ ਰਿਹਾ ਹੈ ਕਿ ਉਹ ਅਜਿਹਾ ਟੀ. ਵੀ. ਚੈਨਲ ਸਥਾਪਤ ਕਰਨ ਜੋ ਸੰਸਾਰ ਪੱਧਰ ਦਾ ਅਨੋਖਾ, ਸਾਰਥਕ ਅਤੇ ਪੰਜਾਬੀਆਂ ਦੀ ਧਾਂਕ ਜਮਾਉਣ ਵਾਲਾ ਹੋਵੇ। ਇਸ ਸਬੰਧੀ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਅਮਰੀਕਾ ਦੀਆਂ ਸੱਤ ਸਟੇਟਾਂ ਦਾ ਦੌਰਾ ਕਰ ਚੁੱਕੇ ਹਨ, ਜਿੱਥੇ ਉਨਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਉਹ ਸਾਡੇ ਵਾਸ਼ਿੰਗਟਨ ਸਥਿਤ ਪੱਤਰਕਾਰ ਡਾ. ਗਿੱਲ ਦੇ ਰੂਬਰੂ ਹੋਏ ਅਤੇ ਉਨ੍ਹਾਂ ਆਪਣੇ ਦਿਲ ਦੀ ਗੱਲ ਦਾ ਪ੍ਰਗਟਾਵਾ ਕੀਤਾ ਕਿ ਉਹ ਵਾਸ਼ਿੰਗਟਨ ਡੀ. ਸੀ. ਸੰਸਾਰ ਦੀ ਰਾਜਧਾਨੀ ਤੋਂ ਇੱਕ ਨਿਵੇਕਲਾ ਚੈਨਲ ਸ਼ੁਰੂ ਕਰਨਗੇ ਜੋ 12 ਘੰਟੇ ਅੰਗਰੇਜ਼ੀ 12 ਘੰਟੇ ਪੰਜਾਬੀ ਵਿੱਚ ਹੋਵੇਗਾ।   ਪੰਜਾਬੀ ਵਿੱਚ ਸਿੱਖ ਸਿਆਸਤ, ਸੰਸਾਰ ਪੱਧਰੀ ਖਬਰਨਾਮਾ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਵੀ ਆਹਰੇ ਲਾਉਣਗੇ ਤਾਂ ਜੋ ਉਹ ਡਰੱਗ ਤੇ ਨਸ਼ੇ ਤੋਂ ਮੁਕਤ ਹੋ ਕੇ ਪੰਜਾਬ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਦੀ ਸਾਰਥਕ ਸੋਚ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਪ੍ਰਤੀ ਪ੍ਰਗਟਾਏ ਵਿਚਾਰਾਂ ਨੂੰ ਮਜ਼ਬੂਤੀ ਨਾਲ ਵੇਖਣ ਲਈ ਸਿਖਸ ਆਫ ਅਮਰੀਕਾ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਦਾ ਸਨਮਾਨ ਕੀਤਾ। ਸਨਮਾਨ ਸਮੇਂ ਉਨ੍ਹਾਂ ਨਾਲ ਡਾ. ਸੁਰਿੰਦਰ ਗਿੱਲ ਉੱਘੇ ਪੱਤਰਕਾਰ, ਕੁਲਵਿੰਦਰ ਸਿੰਘ ਫਲੋਰਾ ਟੀ. ਵੀ. ਐਂਕਰ, ਭੁਪਿੰਦਰ ਸਿੰਘ ਗਗਨ ਦਮਾਮਾ ਪੱਤਰਕਾਰ ਅਤੇ ਦਵਿੰਦਰ ਸਿੰਘ ਪੰਧੇਰ ਸ਼ਾਮਲ ਹੋਏ। ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੇ ਕਿਹਾ ਉਹ ਅਮਰੀਕਾ ਛੱਡਣ ਤੋਂ ਪਹਿਲਾਂ ਨਵੇਂ ਚੈਨਲ ਦਾ ਐਲਾਨ ਕਰਕੇ ਜਾਣਗੇ ਜਿਸ ਦੀ ਸ਼ੁਰੂਆਤ ਸੀ ਐਨ ਐਨ ਵਾਂਗ ਹੋਵੇਗੀ ਪਰ ਇਸ ਚੈਨਲ ਤੋਂ ਹਰ ਕਿਸਮ ਦਾ ਵਰਾਇਟੀ ਪ੍ਰੋਗਰਾਮ ਹੋਵੇਗਾ ਜੋ ਹਰ ਵਰਗ ਦੀਆ ਆਸਾ ਤੇ ਖਰਾ ਉਤਰੇਗਾ।

ਪੰਜਾਬੀ ਤੇ ਅਮਰੀਕਨ ਭਾਈਚਾਰੇ ਦੀ ਟੇਕ ਇਸੇ ਤੇ ਲੱਗੀ ਹੋਈ ਹੈ। ਕਿ ਚੈਨਲ ਦਾ ਨਾਮ ਕੀ ਹੋਵੇਗਾ ਤੇ ਇਹ ਕਦੋਂ ਤੇ ਕਿੱਥੋਂ ਸ਼ੁਰੂ ਹੋਵੇਗਾ।

Be the first to comment

Leave a Reply