ਸਿਰਸਾ ਪੁਲਸ ਦੇ ਹੱਥ ਲੱਗੇ ਕਾਲੇ ਰੰਗ ਦੇ ਸੂਟਕੇਸ ਦੇ ਰਾਜ਼ ਹੁਣ ਹੋਲੀ-ਹੋਲੀ ਖੁੱਲ੍ਹ ਰਹੇ ਹਨ

ਸਿਰਸਾ- ਸੂਟਕੇਸ ‘ਚੋਂ ਦਸਤਾਵੇਜ਼ ਅਤੇ ਡੇਰੇ ਦੇ ਸਿੰਬਲ ਦੇ ਤੌਰ ‘ਤੇ ਰੱਖੇ ਹੋਏ ਕਈ ਇਸ ਤਰ੍ਹਾਂ ਦੇ ਲਾਕੇਟ ਵੀ ਬਰਾਮਦ ਹੋਏ ਹਨ ਜੋ ਕਿ ਹਕੀਕਤ ‘ਚ ਪੈੱਨਡਰਾਈਵ ਹਨ। ਪੁਲਸ ਪੁਲਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਪੈੱਨਡਰਾਈਵ ਅਤੇ ਹੋਰ ਇਲੈਟ੍ਰਾਨਿਕ ਸਮਾਨ ਦੀ ਜਾਂਚ ਫੋਰੈਂਸਿਕ ਲੈਬ ‘ਚ ਕਰਵਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲਾਕੇਟ ਡੇਰੇ, ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਈ ਰਾਜ਼ ਖੋਲਣਗੇ।  ਪੁਲਸ ਨੂੰ ਕਰੀਬ 92 ਇਸ ਤਰ੍ਹਾਂ ਦੀ ਪੈੱਨਡਰਾਈਵ ਮਿਲੀਆਂ ਹਨ ਜਿਨ੍ਹਾਂ ‘ਚ ਜ਼ਿਆਦਾਤਰ ਦਿੱਖਣ ‘ਚ ਇਕ ਨੰਬਰ ਵਾਲੇ ਲਾਕੇਟ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਪਰ ਰਾਮ ਰਹੀਮ ਦੇ ਸਾਧਾਰਣ ਲਾਕੇਟ ਦੀ ਤਰ੍ਹਾਂ ਦਿੱਖਣ ਵਾਲੀ ਇਹ ਚੀਜ਼ ਇਕ ਖਾਸ ਪੈੱਨਡਰਾਈਵ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੈੱਨਡਰਾਈਵ ਨੂੰ ਰਾਮ ਰਹੀਮ ਨੇ ਖਾਸ ਮਕਸਦ ਦੇ ਲਈ ਲਾਕੇਟ ਦੇ ਰੂਪ ‘ਚ ਬਣਵਾਇਆ ਸੀ। ਜਾਂਚ ਤੋਂ ਬਾਅਦ ਜਲਦੀ ਹੀ ਇਸ ਰਾਜ਼ ਤੋਂ ਪੜਦਾ ਉੱਠ ਜਾਵੇਗਾ। ਪੁਲਸ ਨੂੰ ਇਸ ਸੂਟਕੇਸ ‘ਚੋਂ ਵਿਦੇਸ਼ੀ ਮੁਦਰਾ ਵੀ ਮਿਲੀ ਹੈ।

Be the first to comment

Leave a Reply