‘ਸਿਵਲ ਡਿਫੈਂਸ ਮੰਤਰਾਲੇ ਵੱਲੋਂ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਇਕ ਅਹਿਮ ‘ਐਮਰਜੈਂਸੀ ਮੋਬਾਈਲ ਅਲਰਟ’ ਸਕੀਮ ਤਿਆਰ ਕੀਤੀ

ਆਕਲੈਂਡ- ਸਿਵਲ ਡਿਫੈਂਸ ਅਤੇ ਐਮਰਜੈਂਸੀ ਮੈਨੇਜਮੈਂਟ’ ਮੰਤਰਾਲੇ ਵੱਲੋਂ ਕੁਦਰਤੀ ਆਫਤਾਂ ਤੋਂ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਇਕ ਅਹਿਮ ‘ਐਮਰਜੈਂਸੀ ਮੋਬਾਈਲ ਅਲਰਟ’ ਸਕੀਮ ਤਿਆਰ ਕੀਤੀ ਹੈ।ਇਸ ਤਹਿਤ ਹਰ ਮੋਬਾਈਲ ਵਿਚ ਸੰਕਟ ਸੂਚਨਾ ਭੇਜ ਦਿੱਤੀ ਜਾਇਆ ਕਰੇਗੀ ਜਿਸ ਦੇ ਵਿਚ ਐਮਰਜੈਂਸੀ ਦਾ ਵੇਰਵਾ ਹੋਵੇਗਾ ਤਾਕਿ ਲੋਕ ਜਿੰਨਾ ਹੋ ਸਕੇ ਆਪਣਾ ਬਚਾਅ ਪਹਿਲਾਂ ਹੀ ਆਪਣੇ ਤੌਰ ‘ਤੇ ਕਰ ਸਕਣ।ਇਹ ਸੰਦੇਸ਼ ਹਰ ਨਵੇਂ ਫੋਨ ‘ਤੇ ਪ੍ਰਾਪਤ ਹੋ ਸਕਦੇ ਹਨ ਸਿਰਫ਼ ਬਹੁਤ ਪੁਰਾਣੇ ਫੋਨਾਂ ਨੂੰ ਛੱਡ ਕੇ। ਕੁਝ ਫੋਨ ਸਾਫਟਵੇਅਰ ਅਪਗ੍ਰੇਡ ਹੋਣ ਬਾਅਦ ਇਹ ਸੰਦੇਸ਼ ਪ੍ਰਾਪਤ ਕਰ ਸਕਣਗੇ।ਜਦੋਂ ਇਹ ਸੰਕਟ ਸੂਚਨਾ ਪ੍ਰਾਪਤ ਹੋਵੇਗੀ ਤਾਂ ਵੱਖਰੀ ਤਰ੍ਹਾਂ ਦੀ ਖ਼ਤਰਾ ਦਰਸਾਉਂਦੀ ਆਵਾਜ਼ ਵੀ ਨਾਲ ਹੀ ਆਇਆ ਕਰੇਗੀ ਜੋਕਿ ਅਨੋਖੀ ਕਿਸਮ ਦੀ ਹੈ ਤਾਕਿ ਪਹਿਲੀ ਵਾਰ ਸੁਣਨ ਵਿਚ ਹੀ ਅੰਦਾਜ਼ਾ ਲੱਗ ਸਕੇ ਕਿ ਸੰਕਟ ਸੂਚਨਾ ਹੈ। ਆਈ ਫੋਨ ਅਪਰੇਟਿੰਗ ਸਿਸਟਮ 11 ਵਾਲੇ ਸਾਰੇ ਫੋਨਾਂ ‘ਤੇ ਇਹ ਸੰਦੇਸ਼ ਆਉਣਗੇ। ਇਸੇ ਤਰ੍ਹਾਂ ਬਹੁਤੇ ਐਂਡਰਾਇਡ ਫੋਨਾਂ ‘ਤੇ ਵੀ ਇਹ ਸੰਦੇਸ਼ ਆਉਣਗੇ।

Be the first to comment

Leave a Reply