ਸਿਹਤ ਅਤੇ ਵਿਚਾਰਾਂ ਦੀ ਅਜਾਦੀ ਬਚਾਓ ਐਕਸਨ ਕਮੇਟੀ

ਪਟਿਆਲਾ – ਸਿਹਤ ਅਤੇ ਵਿਚਾਰਾਂ ਦੀ ਅਜਾਦੀ ਬਚਾਓ ਐਕ੍ਹਨ ਕਮੇਟੀ ਦੇ ਸੱਦੇ *ਤੇ ਅੱਜ ਸਿਵਲ ਸਰਜਨ ਪਟਿਆਲਾ ਦੇ ਦਫਤਰ ਅੱਗੇ ਜਨਤਕ ਅਤੇ ਜਮੂਹਰੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਧਰਨਾ ਦਿੱਤਾ ਗਿਆ|ਇਹ ਧਰਨਾ ਪੰਜਾਬ ਵਿੱਚ ਚਲ ਰਹੇ ਐਮ.ਆਰ ਟੀਕਾਕਰਨ ਮੁੰਹਿਮ ਦੇ ਸਬੰਧ ਵਿੱਚ ਅਤੇ ਡਾਕਟਰ ਅਮਰ ਸਿੰਘ ਅਜਾਦ ਉੱਤੇ ਦਰਜ ਝੂਠਾ ਕੇਸ ਵਾਪਸ ਕਰਵਾਉਣ ਅਤੇ ਐਮ ਆਰ ਟੀਕੇ ਤੋਂ ਪ੍ਰਭਾਵਿਤ ਬੱਚਿਆਂ ਦੇ ਮੁ|ਤ ਇਲਾਜ ਦੇ ਸਬੰਧ ਵਿੱਚ ਦਿੱਤਾ ਗਿਆ| ਵੱਖ ਵੱਖ ਜਥੇਬੰਦੀਆਂ ਵਲੋਂ ਡਾਕਟਰ ਦਰ੍ਹਨ ਪਾਲ, ਰਮਿੰਦਰ ਪਟਿਆਲਾ, ਕਾਮਰੇਡ ਨਿਰਮਲ ਧਾਲੀਵਾਲ, ਕਾਮਰੇਡ ਰਾਮ ਸਿੰਘ, ਐਡਵੋਕੇਟ ਰਾਜੀਵ ਲੋਹਟਬੱਦੀ, ਵਿਧੂ ਸੇਖਰ ਭਾਰਦਵਾਜ ਆਦਿ ਮੁੱਖ ਆਗੂਆਂ ਨੇ ਧਰਨੇ ਦੀ ਅਗਵਾਈ ਕੀਤੀ| ਐਕ੍ਹਨ ਕਮੇਟੀ ਦਿੱਤੇ ਸੱਦੇ ਨੂੰ ਭਰਪੂਰ ਹੰਗਾਰਾ ਮਿਲਿਆ| ਪਟਿਆਲਾ ਤੋਂ ਪਾਰਲਿਮੈਂਟ ਮੈਂਬਰ ਡਾ.ਧਰਮਵੀਰ ਗਾਂਧੀ ਵ੍ਹੇਸ ਤੌਰ ਤੇ ਧਰਨੇ ਵਿੱਚ ਸਾਮਿਲ ਹੋਏ | ਸਾਰੇ ਬੁਲਾਰੇ ਇੱਕ ਮੱਤ ਸਨ, ਕਿ ਪੰਜਾਬ ਵਿੱਚ ਚਲ ਰਹੀ ਐਮ.ਆਰ ਟੀਕਾਕਰਨ ਮੁੰਹਿਮ ਪ੍ਰਤੀ ਪੈਦਾ ਹੋਏ ਸੰਕਿਆ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਮਹਿਕਮਾ ਖੁੱਦ ਜਿੰਮੇਵਾਰ ਹੈ| ਮੌਜੂਦਾ ਮੈਂਬਰ ਪਾਰਲਿਮੈਂਟ ਡਾ. ਧਰਮਵੀਰ ਗਾਂਧੀ, ਡਾ.ਦਰ੍ਹਨ ਪਾਲ, ਰਮਿੰਦਰ ਪਟਿਆਲਾ ਅਤੇ ਨਿਰਮਲ ਧਾਲੀਵਾਲ ਨੇ ਸਪ੍ਹਟ ੍ਹਬਦਾ ਵਿੱਚ ਕਿਹਾ ਕਿ ਟੀਕਾਕਰਨ ਮੁੰਹਿਮ ਪ੍ਰਤੀ ਉੱਠੇ ਸਵਾਲਾਂ ਨੂੰ ਦੂਰ ਕਰਨ ਵਿੱਚ ਸਰਕਾਰ ਅਤੇ ਸਿਹਤ ਮਹਿਕਮਾ ਨਾਕਾਮ ਰਿਹਾ ਹੈ| ਬੁਲਾਰਿਆ ਨੇ ੦ੋਰ ਦੇ ਕੇ ਕਿਹਾ ਕਿ ਡਾ. ਅਜਾਦ *ਤੇ ਗਲਤ ਕੇਸ ਫਾਇਲ ਕਰਕੇ ਸਗੋਂ ਬੋਲਣ ਦੇ ਜਮਹੂਰੀ ਅਧਿਕਾਰ ਨੂੰ ਖੋਹਿਆ ਗਿਆ| ਵਿਚਾਰ ਪ੍ਰਗਟਾਉਣਾ ਹਰ ਕਿਸੇ ਦਾ ਸੰਵਿਧਾਨਿਕ ਹੱਕ ਹੈ| ਡਾ. ਅਜਾਦ ਉੰਤੇ ਕੇਸ ਦਰਜ ਕਰਨ ਨਾਲ ਸਥਿਤੀ ਹੋਰ ਵੀ ਗੁਝੰਲਦਾਰ ਹੋਈ ਹੈ| ਸਾਰੇ ਬੁਲਾਰਿਆ ਦੀ ਮੰਗ ਸੀ ਕਿ ਡਾ.ਅਮਰ ਸਿੰਘ ਖਿਲਾਫ ਦਰਜ ਕੇਸ ਤੁਰੰਤ ਰੱਦ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਇਹ ਮੰਗ ਵੀ ਬੜੇ ਜੋਰ ਸੋਰ ਨਾਲ ਉਠਾਈ ਕਿ ਟੀਕਾਕਰਨ ਮੁੰਹਿਮ ਦੌਰਾਨ ਪ੍ਰਭਾਵਿਤ ਹੋਏ ਬੱਚਿਆ ਦਾ ਸਮੁੱਚਾ ਇਲਾਜ ਅਤੇ ਇਲਾਜ ਉੱਤੇ ਹੋਇਆ ਪੂਰਾ ਖਰਚ ਸਰਕਾਰ ਆਪਣੀ ਜਿੰਮੇਵਾਰੀ ਅਧੀਨ ਕਰੇ ਅਤੇ ਜਦ ਤਕ ਟੀਕਾਕਰਨ ਬਾਰੇ ਉਠਾਏ ਗਏ ਸਵਾਲਾਂ ਦਾ ਤਸੱਲੀ ਬੱਖਸ ਜਵਾਬ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਇਹ ਐਮ ਆਰ ਟੀਕਾਕਰਨ ਮੁੰਹਿਮ ਨੂੰ ਰੋਕਿਆ ਜਾਵੇ ਤਾਂ ੦ੋ ਬੱਚਿਆ ਅਤੇ ਮਾਪਿਆਂ ਦੇ ਮਨਾ ਦੇ ਤੌਖਲੇ ਦੂਰ ਹੋ ਸਕਣ| ਜੇਕਰ ਇੰਝ ਨਹੀਂ ਹੁੰਦਾ ਤਾਂ ਐਕ੍ਹਨ ਕਮੇਟੀ ਜਲਦੀ ਹੀ ਅਗਲਾ ਪ੍ਰੋਗਰਾਮ ਉਲਿਕਣ ਲਈ ਮ੦ਬੂਰ ਹੋਵੇਗੀ| ਇਸ ਸਬੰਧ ਵਿੱਚ ਜਲਦੀ ਹੀ ਇੱਕ ਡੈਪੂਟ੍ਹੇਨ ਆਈ.ਜੀ ਪੁਲਿਸ ਪਟਿਆਲਾ ਨੁੰ ਵੀ ਮਿਲੇਗਾ| ਅਧਿਕਾਰੀਆਂ ਵਲੋਂ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਮੰਗ ਪੱਤਰ ਲੈਣ ਲਈ ਧਰਨੇ ਵਿੱਚ ਪਹੁੰਚੇ ਅਤੇ ਉਹਨਾਂ ਧਰਨਾਂਕਾਰੀਆਂ ਨੂੰ ਯਕੀਨ ਦਿਵਾਇਆ ਕਿ ਇਹ ਮੰਗ ਪੱਤਰ ਹੁਣੇ ਹੀ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ| ਇਸ ਧਰਨੇ *ਚ ਏਟਕ, ਸੀਟੂ, ਡੈਮਕਰੇਟਿਕ ਲਾਇਰ੦ ਐਸੋਸਿਏ੍ਹਨ, ਇਸਤਰੀ ਜਾਗ੍ਰੀਤੀ ਮੰਚ, ਨੌਜਵਾਨ ਭਾਰਤ ਸਭਾ, ਪੀ.ਐਸ.ਯੂ, ਡੀ.ਐਸ.ਓ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਜਮਹੂਰੀ ਅਧਿਕਾਰ ਸਭਾ ਪੰਜਾਬ (ਪਟਿਆਲਾ), ਪੰਜਾਬ ਨਿਰਮਾਣ ਯੂਨੀਅਨ, ਦੋਧੀ ਡੇਅਰੀ ਯੂਨੀਅਨ, ਪੀ ਡਬਲਿਯੂ ਡੀ, ਫੀਲਡ ਅਤੇ ਵਰਕ੍ਹਾਪ ਵਰਕਰ੦ ਯੂਨੀਅਨ, ਇਨਕਲਾਬੀ ਲੋਕ ਮੋਰਚਾ, ਲੋਕ ਸੰਘਰ੍ਹ ਕਮੇਟੀ, ਡੀ.ਟੀ.ਐਫ, ਡੀ ਐਮ.ਐਫ, ਐਸ.ਐਸ ਏ ਰਮਸਾ ਅਧਿਆਪਕ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰ੍ਹੇਨ, ਗੈਸ ਏਜੰਸੀ ਵਰਕਰ੦ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ (ਹਰਾਵਲ ਦਸਤਾ), ਇਫਟੂ ਆਦਿ ਜੱਥੇਬੰਦੀਆਂ ਨੇ ਭਰਪੂਰ ਸਮੂਲੀਅਤ ਕੀਤੀ|