ਸਿਹਤ ਵਿਭਾਗ ‘ਚ ਜਲਦ ਹੋਵੇਗਾ ਸੁਧਾਰ : ਬ੍ਰਹਮ ਮਹਿੰਦਰਾ

ਪਟਿਆਲਾ  – ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੇ ਆਪਣੇ ਕਾਰਜਕਾਲ ਵਿਚ ਸਰਕਾਰ ਦੇ ਹਰ ਸਰਕਾਰੀ ਵਿਭਾਗ ਨੂੰ ਪਟੜੀ ਤੋਂ ਲਾਹ ਦਿੱਤਾ ਹੈ। ਇਨ੍ਹਾਂ ਵਿਚੋਂ ਸਿਹਤ ਵਿਭਾਗ ਨੂੰ ਲੀਹ ‘ਤੇ ਲਿਆਉੁਣ ਦੇ ਨਾਲ-ਨਾਲ ਸੁਧਾਰ ਹੋਣਾ ਲਾਜ਼ਮੀ ਹੈ। ਕਾਂਗਰਸ ਸਰਕਾਰ ਦਾ ਇਸ ਵੱਲ ਵਿਸ਼ੇਸ਼ ਧਿਆਨ ਹੈ। ਛੇਤੀ ਹੀ ਇਸ ਵਿਚ ਵੱਡੀ ਪੱਧਰ ‘ਤੇ ਸੁਧਾਰ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਡਾ. ਧਰਮਵੀਰ ਓਰਬਿਸ ਹਸਪਤਾਲ ਅੱਖਾਂ ਦਾ ਆਧੁਨਿਕ ਸੈਂਟਰ ਦੇ ਉਦਘਾਟਨੀ ਸਮਾਗਮ ਵਿਚ ਪਹੁੰਚਣ ‘ਤੇ ਗੱਲਬਾਤ ਦੌਰਾਨ ਕੀਤਾ ਗਿਆ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਿੱਥੇ ਪਿੰਡ ਪੱਧਰ ਤੋਂ ਲੈ ਕੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਵਿਚਾਰ ਕਰ ਰਹੀ ਹੈ, ਉਥੇ ਹੀ ਬੱਚਿਆਂ ਨੂੰ ਡਾਕਟਰੀ ਸਿੱਖਿਆ ਘੱਟ ਖਰਚੇ ‘ਤੇ ਮੁਹੱਈਆ ਕਰਵਾਉਣ ਲਈ ਵੀ ਆਪਣੀ ਸਹਿਮਤੀ ਪ੍ਰਗਟਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਿਹਤ ਸਹੂਲਤਾਂ ਵਿਚ ਸੁਧਾਰ ਦੇ ਨਾਲ-ਨਾਲ ਉਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਵੱਲ ਵੀ ਜ਼ੋਰ ਦਿੱਤਾ ਜਾਵੇਗਾ। ਪਿੰਡ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਇਸ ਸਮੇਂ ਡਾ. ਧਰਮਵੀਰ ਚਾਲੀਆ, ਕ੍ਰਿਸ਼ਨ ਚੰਦ, ਰੁਪਿੰਦਰ ਬਾਰਨ, ਦੀਪਕ ਮੌਦਗਿਲ, ਮਦਨ ਭਾਰਦਵਾਜ, ਵਿਨੋਦ ਕੁਮਾਰ, ਦਰਬਾਰਾ ਸਿੰਘ ਟਿਵਾਣਾ, ਰਾਜ ਕੁਮਾਰ, ਸੁਰਜੀਤ ਸਿੰਘ ਤੇ ਕਾਕਾ ਨੰਬਰਦਾਰ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ।

Be the first to comment

Leave a Reply