ਸਿੰਘ ਸਹਿਬਾਨਾਂ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਪੰਥ ‘ਚੋਂ ਛੇਕਣ ਦੇ ਹੁਕਮ

ਚੰਡੀਗੜ੍ਹ – ਬਲਾਤਕਾਰ ਦੇ ਮਾਮਲੇ ਚ ਫਸੇ ਸਾਬਕਾ ਅਕਾਲੀ ਮੰਤਰੀ ਤੇ ਸ਼ੋਮਣੀ ਕਮੇਟੀ ਮੈਂਬਰ ਸੱੁਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਹੈ । ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸਹਿਬਾਨਾਂ ਦੀ ਿੲਕੱਤਰਤਾ ਵਿੱਚ ਲੰਗਾਹ ਦੇ ਮੁੱਦੇ ਤੇ ਵਿਚਾਰ ਚਰਚਾ ਕਰਨ ਉਪਰੰਤ ਜਥੇਦਾਰਾਂ ਨੇ ਲੰਗਾਹ ਨੂੰ ਪੰਥ ਚੋਂ ਛੇਕਣ ਦਾ ਐਲਾਨ ਕੀਤਾ ।
ਜਥੇਦਾਰ ਸਹਿਬਾਨਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਿੲਸ ਬੱਜਰ ਕੁਰਹਿਤ ਤੋਂ ਬਾਅਦ ਲੰਗਾਹ ਦੀ ਸਿੱਖ ਪੰਥ ਚ ਕੋਈ ਥਾਂ ਨਹੀਂ ਹੈ ਤੇ ਕਿਸੇ ਵੀ ਸਿੱਖ ਵੱਲੋਂ ਲੰਗਾਹ ਨਾਲ ਕੋਈ ਸਾਂਝ ਨਾਂ ਰੱਖੀ ਜਾਵੇ । ਿੲਸਤੋਂ ਿੲਲਾਵਾ ਲੰਗਾਹ ਸ਼ੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਤਾਂ ਪਹਿਲਾਂ ਹੀ ਦੇ ਚੁੱਕਿਆ ਹੈ ਜੇ ਕਿਸੇ ਵੀ ਹੋਰ ਧਾਰਮਿਕ ਸੰਸਥਾ ਦਾ ਮੈਂਬਰ ਹੈ ਤਾਂ ਉਸਨੂੰ ਉਸ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ । ਿੲਸਦੇ ਨਾਲ ਹੀ ਕਿਸੇ ਵੀ ਧਾਰਮਿਕ ਅਸਥਾਨ ਤੇ ਲੰਗਾਹ ਦੇ ਨਾਮ ਦੀ ਅਰਦਾਸ ਨਾਂ ਕੀਤੀ ਜਾਵੇ ।

Be the first to comment

Leave a Reply