ਸਿੰਥੀਆ ਨਿਕਸਨ ਨੇ ਗਵਰਨਰ ਅਹੁਦੇ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ

ਵਾਸ਼ਿੰਗਟਨ — ਅਮਰੀਕਾ ਸੀਰੀਜ਼ ‘ਸੈਕਸ ਐਂਡ ਸਿਟੀ’ ਦੀ ਸਟਾਰ ‘ਸਿੰਥੀਆ ਨਿਕਸਨ ਨਿਊਯਾਰਕ ਦੀ ਅਗਲੀ ਗਵਰਨਰ ਬਣ ਸਕਦੀ ਹੈ। 51 ਸਾਲਾਂ ਦੀ ਸਿੰਥੀਆ ਨੇ ਟਵਿੱਟਰ ‘ਤੇ 2 ਮਿੰਟ ਦਾ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਉਹ ਨਿਊਯਾਰਕ ਤੋਂ ਪਿਆਰ ਕਰਦੀ ਹੈ ਅਤੇ ਗਵਰਨਰ ਅਹੁਦੇ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਉਨ੍ਹਾਂ ਦਾ ਘਰ ਹੈ ਅਤੇ ਉਹ ਇਸ (ਨਿਊਯਾਰਕ) ਤੋਂ ਇਲਾਵਾ ਕਿਤੇ ਹੋਰ ਨਹੀਂ ਰਹੀ ਹੈ। ਉਹ ਆਪਣੀ ਮਾਂ ਦੇ ਨਾਲ ਇਕ ਹੀ ਬੈੱਡਰੂਮ ‘ਚ ਰਹਿ ਕੇ ਵੱਡੀ ਹੋਈ ਹੈ। ਉਸ ਨੇ ਕਿਹਾ ਕਿ ਸਾਡੇ ਨੇਤਾ ਸਾਨੂੰ ਧਰਾਤਲ ‘ਤੇ ਲਿਜਾ ਰਹੇ ਹਨ। ਨਿਊਯਾਰਕ ਦੀਆਂ ਸੜਕਾਂ ‘ਤੇ ਹੁਣ ਬੱਚੇ ਨਹੀਂ ਦਿਖਦੇ। ਉਹ ਨਿਊਯਾਰਕ ਨਾਲ ਪਿਆਰ ਕਰਦੀ ਹੈ ਇਸ ਲਈ ਬਦਲਾਅ ਲਿਆਉਣਾ ਚਾਹੁੰਦੀ ਹੈ। ਨਿਕਸਨ ਨੇ ਟਵੀਟ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦੇ ਸਮਰਥਨ ‘ਚ ਟਵੀਟ ਕੀਤੇ। ਰੋਸੀ ਨੇ ਟਵੀਟ ਕੀਤਾ ਕਿ ਨਿਕਸਨ ਨੂੰ ਮੇਰਾ ਪੂਰਾ ਸਮਰਥਨ ਹੈ, ਉਹ ਸਮਾਰਟ ਹੈ ਅਤੇ ਸੱਚੀ ਨੇਤਾ ਹੈ। ਜੇਕਰ ਨਿਕਸਨ ਜਿੱਤਦੀ ਹੈ ਤਾਂ ਉਹ ਸਮਲਿੰਗੀ ਔਰਤ ਹੋਵੇਗੀ ਜਿਹੜੀ ਇਸ ਅਹੁਦੇ ‘ਤੇ ਪਹੁੰਚੇਗੀ। ਨਿਕਸਨ ਰਾਜਨੀਤੀ ‘ਚ ਨਵੀਂ ਨਹੀਂ ਹੈ। ਉਹ ਗੇਅ ਰਾਈਟਸ, ਪਬਲਿਕ ਸਕੂਲਾਂ ‘ਚ ਫੰਡਿੰਗ ਵਧਾਉਣ ਅਤੇ ਬ੍ਰੈਸਟ ਕੈਂਸਰ ਨਾਲ ਜੁੜੇ ਮਾਮਲਿਆਂ ‘ਚ ਵਕਾਲਤ ਕਰ ਚੁੱਕੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਅਤੇ ਬਰਾਕ ਓਬਾਮਾ ਲਈ ਕੈਂਪੇਨ ਕੀਤਾ ਸੀ।