ਸਿੱਧੂ ਤੇ ਮਜੀਠੀਆ ਨੇ ਇਕ-ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਜਾਰੀ ਰੱਖੇ।

ਚੰਡੀਗੜ੍ਹ -ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਅੱਜ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੌਰਾਨ ਵੀ ਕੈਬਨਿਟ ਮੰਤਰੀ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕ-ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਜਾਰੀ ਰੱਖੇ। ਇਸੇ ਵਿਚਕਾਰ ਜਦੋਂ ਕਾਂਗਰਸੀ ਮੈਂਬਰ ਰਾਜਾ ਵੜਿੰਗ ਨੇ ਮਜੀਠੀਆ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਆਪਣੀ ਸੀਟ ‘ਤੇ ਖੜ੍ਹੇ ਹੋ ਕੇ ਉਨ੍ਹਾਂ ‘ਤੇ ਸ਼ਬਦੀ ਹਮਲੇ ਕਰਨ ਦਾ ਯਤਨ ਕੀਤਾ ਤਾਂ ਮਜੀਠੀਆ ਨੇ ਮਨਪ੍ਰੀਤ ਤੇ ਸਿੱਧੂ ਨੂੰ ਸਦਨ ‘ਚ ਬਿਨਾ ਨਾਂ ਲਏ ‘ਬੰਟੀ-ਬਬਲੀ’ ਦਾ ਨਾਂ ਦਿੱਤਾ। ਬੇਸ਼ੱਕ ਸਦਨ ‘ਚ ਤਾਂ ਸਿੱਧਾ ਨਾਂ ਨਹੀਂ ਲਿਆ ਪਰ ਬਾਅਦ ‘ਚ ਸਦਨ ਤੋਂ ਬਾਹਰ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ‘ਬੰਟੀ’ ਮਨਪ੍ਰੀਤ ਬਾਦਲ ਤੇ ‘ਬਬਲੀ’ ਨਵਜੋਤ ਸਿੱਧੂ ਨੂੰ ਕਿਹਾ ਹੈ।

Be the first to comment

Leave a Reply