ਸਿੱਧੂ ਨੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ, ਜਿਸ ‘ਚ ਉਨ੍ਹਾਂ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਾਬਕਾ ਨਿਰਦੇਸ਼ਕ ਨਵਜੋਤ ਪਾਲ ਸਿੰਘ ਰੰਧਾਵਾ ਖਿਲਾਫ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਹ ਮੰਗ ਉਨ੍ਹਾਂ ਨੇ ਡਾਇਰੈਕਟਰ ਰੈਵੇਨਿਊ ਇੰਟੈਲੀਜੈਂਸ ਦੀ ਉਸ ਚਿੱਠੀ ਦੇ ਆਧਾਰ ‘ਤੇ ਕੀਤੀ ਹੈ, ਜਿਹੜੀ ਉਨ੍ਹਾਂ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਲਿਖੀ ਹੈ। ਇਸ ‘ਚ ਦੋਸ਼ ਲਾਇਆ ਹੈ ਕਿ ਨਵਜੋਤ ਪਾਲ ਸਿੰਘ ਰੰਧਾਵਾ ਨੇ ਐਂਟੀਕ ਸਮਾਨ ਦੀ ਸਮਗਲਿੰਗ ਕਰਨ ਵਾਲੇ ਵਿਜੇ ਨੰਦਾ ਨੂੰ ਐਂਟੀਕ ਜੁਟਾਉਣ ‘ਚ ਮਦਦ ਕੀਤੀ। ਜ਼ਿਕਰਯੋਗ ਹੈ ਕਿ ਰੰਧਾਵਾ ਨੂੰ 4 ਅਗਸਤ ਨੂੰ ਡੀ.ਆਰ. ਆਈ. ਵਲੋਂ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ’ਚ ਦੱਸਿਆ ਗਿਆ ਸ ਕਿ ਪ੍ਰਾਚੀਨ ਵਸਤੂਆਂ ਦੀ ਤਸਕਰੀ ਦੇ ਦੋਸ਼ ‘ਚ ਰੰਧਾਵਾ ਨੇ ਇਕ ਕਾਰੋਬਾਰੀ ਵਿਜੇ ਨੰਦਾ ਦੀ ਸਹਾਇਤਾ ਕੀਤਾ ਸੀ। ਰੰਧਾਵਾ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਨਿਰਦੇਸ਼ਕ ਰਹੇ, ਜੋ ਸਿੱਧੂ ਦੇ ਅਧੀਨ ਹੈ।

Be the first to comment

Leave a Reply