ਸਿੱਧੂ ਵੱਲੋਂ ‘ਇੰਡੀਆ ਟੂਰਿਜ਼ਮ ਮਾਰਟ-2018’ ਦੌਰਾਨ ਕੌਮਾਂਤਰੀ ਨੁਮਾਇੰਦਿਆਂ ਅੱਗੇ ‘ਟੂਰਿਜ਼ਮ ਪੰਜਾਬ ਬਰੈਂਡ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ

ਨਵੀਂ ਦਿੱਲੀ – ਸੈਰ-ਸਪਾਟਾ ਉਦਯੋਗ ਵੱਲੋਂ ਨੇੜ ਭਵਿੱਖ ਵਿੱਚ ਪੰਜਾਬ ਦੇ ਆਰਥਿਕ ਵਿਕਾਸ ਲਈ ਵਾਹਕ ਦੀ ਭੂਮਿਕਾ ਨਿਭਾਏ ਜਾਣ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਸੈਰ ਸਪਾਟਾ ਸਨਅਤ ਦੀ 20 ਫੀਸਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਸੰਜੀਦਗੀ ਨਾਲ ਯਤਨਸ਼ੀਲ ਹੈ। ਟੂਰਿਜ਼ਮ ਖੇਤਰ ਦੇ ਕੌਮਾਂਤਰੀ ਨੁਮਾਇੰਦਿਆਂ ਅੱਗੇ ਸੈਰ-ਸਪਾਟਾ ਸਮਰੱਥਾ ਵਾਲੇ ਪੰਜਾਬ ਨੂੰ ਬਤੌਰ ਬਰੈਂਡ ਪੇਸ਼ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਜੋਸ਼ੀਲੇ ਲੋਕ ਅਤੇ ਇਥੋਂ ਦਾ ਅਗਾਂਹਵਧੂ ਸੱਭਿਆਚਾਰ ਕੌਮਾਂਤਰੀ ਸੈਲਾਨੀਆਂ ਦਾ ਖੁੱਲ•ੇ ਦਿਲ ਨਾਲ ਸਵਾਗਤ ਕਰਨਗੇ। ਉਨ•ਾਂ ਇਹ ਵੀ ਆਸ ਪ੍ਰਗਟਾਈ ਕਿ ‘ਬਰੈਂਡ ਪੰਜਾਬ’ ਸੂਬੇ ਵਿੱਚ ਰੋਜ਼ਗਾਰ ਸਿਰਜਣ ਅਤੇ ਇਸ ਦੇ ਆਰਥਿਕ ਵਿਕਾਸ ਨੂੰ ਹੁਲਾਰੇ ਦੇਣ ਲਈ ਸੰਭਾਵਨਾਵਾਂ ਭਰਪੂਰ ਹੈ।’ਇੰਡੀਆ ਟੂਰਿਜ਼ਮ ਮਾਰਟ-2018′, ਜਿਸ ਵਿੱਚ ਪੰਜਾਬ ਇਕ ਭਾਗੀਦਾਰ ਸੂਬਾ ਹੈ, ਦੌਰਾਨ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਇਸ ਟੂਰਿਜ਼ਮ ਮਾਰਟ ਵਿੱਚ ਪੁੱਜੇ ਹੋਏ 60 ਮੁਲਕਾਂ ਦੇ 400 ਤੋਂ ਵਧੇਰੇ ਪ੍ਰਤੀਨਿਧਾਂ ਨੂੰ ਪੰਜਾਬ ਦੀ ਧਾਰਮਿਕ, ਸੱਭਿਆਚਾਰਕ ਤੇ ਵਿਰਸੇ ਪੱਖੋਂ ਅਮੀਰੀ ਤੋਂ ਜਾਣੂੰ ਕਰਵਾਉਣ ਲਈ ਇਹ ਸੰਜੀਦਾ ਹੰਭਲਾ ਹੈ।