ਸਿੱਧੂ ਵੱਲੋਂ ਪ੍ਰੋਟੋਕਾਲ ਤੋੜੇ ਜਾਣ ‘ਤੇ ਕੈਪਟਨ ਨੇ ਸਫਾਈ ਦਿੰਦਿਆਂ ਕਿਹਾ……

ਅੰਮ੍ਰਿਤਸਰ: ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੋਟੋਕਾਲ ਤੋੜੇ ਜਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੰਦਿਆਂ ਕਿਹਾ ਕਿ ਪ੍ਰੋਟੋਕੋਲ ਸਿੱਧੂ ਨੇ ਨਹੀਂ ਤੋੜਿਆ ਬਲਕਿ ਉਨ੍ਹਾਂ ਨਾਲ ਜੋ ਲੋਕ ਜਿਪਸੀ ‘ਤੇ ਚੜ੍ਹੇ ਸੀ, ਉਨ੍ਹਾਂ ਨੇ ਤੋੜਿਆ ਹੈ। ਕੈਪਟਨ ਨੇ ਇਸ ਦੇ ਨਾਲ ਹੀ ਕਿਹਾ ਕਿ ਸਿੱਧੂ ਹਾਲੇ ਨਵੇਂ ਹਨ ਤੇ ਉਹ ਜਲਦੀ ਸਭ ਕੁਝ ਸਮਝ ਜਾਣਗੇ।

ਦੱਸ ਦੇਈਏ ਕਿ 15 ਅਗਸਤ ਵਾਲੇ ਦਿਨ ਫਿਰੋਜ਼ਪੁਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਪਰੇਡ ਦਾ ਨਿਰੀਖਣ ਕਰਨ ਲਈ ਜਿਪਸੀ ‘ਤੇ ਚੜ੍ਹੇ ਤਾਂ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਤੇ ਹੋਰ ਲੀਡਰ ਵੀ ਜਿਪਸੀ ‘ਤੇ ਚੜ੍ਹ ਗਏ। ਪ੍ਰੋਟੋਕੋਲ ਮੁਤਾਬਕ ਮੰਤਰੀ ਨਾਲ ਸਿਰਫ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਹੀ ਪਰੇਡ ਦਾ ਨਿਰੀਖਣ ਕਰ ਸਕਦੇ ਹਨ ਤੇ ਸਲਾਮੀ ਲੈ ਸਕਦੇ ਹਨ।

ਸਿੱਧੂ ਦੇ ਨਾਲ ਜਿਪਸੀ ‘ਤੇ ਚੜ੍ਹੇ ਲੀਡਰਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਹਰ ਪਾਸੇ ਇਸ ਤਸਵੀਰ ਦੀ ਚਰਚਾ ਹੈ। ਇਸ ਮਾਮਲੇ ਵਿੱਚ ਇੱਕ ਪੁਲਿਸ ਇੰਸਪੈਕਟਰ ਨੂੰ ਵੀ ਸਸਪੈਂਡ ਕੀਤਾ ਜਾ ਚੁੱਕਾ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਸਿੱਧੂ ਦੀ ਥਾਂ ਬਾਕੀ ਲੀਡਰਾਂ ਨੂੰ ਕਸੂਰਵਾਰ ਦੱਸਿਆ ਹੈ ਪਰ ਉਸ ਵੇਲੇ ਮੌਕੇ ‘ਤੇ ਮੌਜੂਦ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਜਿਪਸੀ ‘ਤੇ ਚੜ੍ਹਨ ਵਾਲੇ ਲੀਡਰਾਂ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।

Be the first to comment

Leave a Reply