ਸੀਨੀਅਰ ਕਾਂਗਰਸੀ ਆਗੂ ਪਤੰਗਰਾਓ ਕਦਮ ਦਾ ਲੀਲਾਵਤੀ ਹਸਪਤਾਲ ‘ਚ ਦਿਹਾਂਤ

ਮੁੰਬਈ— ਸੀਨੀਅਰ ਕਾਂਗਰਸੀ ਆਗੂ ਭਾਰਤੀ ਵਿਧਾਇਕ ਦੇ ਸੰਸਥਾਪਕ ਪਤੰਗਰਾਓ ਕਦਮ ਦਾ ਲੀਲਾਵਤੀ ਹਸਪਤਾਲ ‘ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ, ਜਿਥੇ ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਹ 72 ਸਾਲਾਂ ਦੇ ਸਨ। ਪਤੰਗਰਾਓ ਨੇ ਸਮਾਜਿਕ, ਅਕਾਦਮਿਕ ਅਤੇ ਸਿਆਸੀ ਖੇਤਰਾਂ ‘ਚ ਕਈ ਕਮਾਲ ਦੇ ਕੰਮ ਕੀਤੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹ ਗੁਰਦੇ ਦੇ ਰੋਗ ਨਾਲ ਪੀੜਤ ਸਨ, ਜਿਸ ਦੌਰਾਨ ਉਨ੍ਹਾਂ ਨੂੰ ਇਲਾਜ ਲਈ ਮੁੰਬਈ ਸਥਿਤ ਲੀਲਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪਤੰਗ ਰਾਓ ਦੇ ਮ੍ਰਿਤਕ ਸ਼ਰੀਰ ਨੂੰ ਸ਼ਨੀਵਾਰ ਪਹਿਲਾਂ ਪੁਣੇ ਲਿਜਾਇਆ ਜਾਵੇਗਾ ਅਤੇ ਫਿਰ ਉਨ੍ਹਾਂ ਦੇ ਜੱਦੀ ਪਿੰਡ ਸੋਂਸਲ ਲਿਜਾਇਆ ਜਾਵੇਗਾ। ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।  ਦੱਸ ਦਈਏ ਕਿ ਯੁਵਾ ਕਾਂਗਰਸ ਦੇ ਕਾਰਜਕਰਤਾ ਕਦਮ ਨੇ ਸਾਲ 2014 ਦੀਆਂ ਆਮ ਚੋਣਾਂ ‘ਚ ਪੁਣੇ ਸੀਟ ਤੋਂ ਚੋਣ ਲੜੀ ਸੀ ਪਰ ਉਹ ਇਹ ਚੋਣ ਹਾਰ ਗਏ ਸਨ। ਕਾਂਗਰਸ ਦੀ ਦਿੱਗਜ ਆਗੂ ਸੋਨੀਆ ਗਾਂਧੀ ਵੀ ਲੀਲਾਵਤੀ ਹਸਪਤਾਲ ‘ਚ ਉਨ੍ਹਾਂ ਦੀ ਸਿਹਤ ਦੀ ਖਬਰ ਲੈਣ ਪਹੁੰਚੀ ਸੀ।