ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਅਤੇ ਮਨੁੱਖੀ ਹੱਕਾਂ ਦੀ ਵਿਸਤਾਰ ਪੂਰਵਰ ਜਾਣਕਾਰੀ ਦਿੱਤੀ

ਫ਼ਿਰੋਜ਼ਪੁਰ, 8 ਅਗਸਤ, 2017 : ਮਾਣਯੋਗ ਮਿਸਟਰ ਜਸਟਿਸ ਐਸ.ਆਰ ਸਾਰੋਂ ਸਹਿਤ ਕਾਰਜਕਾਰੀ ਚੇਅਰਮੈਨ ਪੰਜਾਬ ਲੀਗਲ ਸਰਵਿਸਜ਼ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ ਕੇ ਅਗਰਵਾਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਰਹਿਨੁਮਾਈ ਹੇਠ ਬਲਜਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਂਜ਼ਪੁਰ ਵੱਲੋਂ ਬਿਰਦ ਆਸ਼ਰਮ, ਮੱਖੂ ਗੇਟ ਵਿਖੇ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ ਅਤੇ ਹਾਜ਼ਰ ਆਈ ਜਨਤਾ ਨੂੰ ਉਹਨਾਂ ਦੇ ਕਾਨੂੰਨੀ ਅਤੇ ਮਨੁੱਖੀ ਹੱਕਾਂ ਦੀ ਵਿਸਤਾਰ ਪੂਰਵਰ ਜਾਣਕਾਰੀ ਦਿੱਤੀ ਡੀ.ਸੀ ਦਫਤਰ, ਫਿਰੋਜ਼ਪੁਰ ਅਤੇ ਐਸ.ਡੀ.ਐਮ ਦਫਤਰ ਵਿੱਚ ਚੱਲ ਰਹੇ ਐਪੇਲੇਟ ਟ੍ਰਿਬੀਊਨਲ ਅਤੇ ਟ੍ਰਿਬੀਉਨਲ ਜਂੋ ਕਿ $a}ntenance and We&fare of Parents and Sen}or 3}t}੍ਰen 1ct 2007 ਦੇ ਤਹਿਤ ਬਣੇ ਹਨ ਹਰ ਹਫਤੇ ਮੰਗਲਵਾਰ ਬੁੱਧਵਾਰ ਅਤੇ ਵੀਰਵਾਰ ਬੈਠਦੇ ਹਨ ਇਸ ਬਾਰੇ ਵਿਸਥਾਰ ਪੂਰਵਕ ਜਾਣੀਕਾਰੀ ਦਿੰਦਿਆ ਕਿਹਾ ਕਿ ਕਿਸੀ ਬਜੁਰਗ ਨੂੰ ਆਪਣੇ ਬੱਚਿਆ ਤੋਂ ਕੋਈ ਦਿੱਕਤ ਹੈ ਤਾਂ ਉਹ ਇਹਨਾਂ ਟ੍ਰਿਬੀਉਨਲ ਦੇ ਵਿਚ ਆਪਣੀ ਦਰਖਾਸਤ ਲਗਵਾ ਸਕਦੇ ਹਨ ਅਤੇ ਦਰਖਾਸਤ ਲਈ ਵਕੀਲ ਦੀ ਵੀ ਲੋੜ ਨਹੀ ਹੈ ਅਤੇ ਜੇ ਕਿਸੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਇਹਨਾਂ ਟ੍ਰਿਬੀਉਨਲ ਵਿਚ ਪੈਰਾ ਲੀਗਲ ਵਲੰਟੀਅਰਜ਼ ਨਿਯੁਕਤ ਕੀਤੇ ਗਏ ਹਨ ਜੋ ਉਹਨਾਂ ਦੀ ਪੂਰੀ ਸਹਾਇਤਾ ਕਰਨਗੇ ਇਸ ਉਪਰੰਤ ਜੱਜ ਸਾਹਿਬ ਵਲੋਂ ਬਿਰਦ ਆਸ਼ਰਮ, ਗਊਸ਼ਾਲਾ, ਫਿਰੋਜ਼ਪੁਰ ਛਾਉਣੀ ਵਿਖੇ ਦੌਰਾ ਕੀਤਾ ਗਿਆ ਅਤੇ ਸਿਵਲ ਹਸਪਤਾਲ ਦੇ ਸਪੈਸ਼ਲਿਸਟ ਡਾਕਟਰ ਦੁਆਰਾ ਉਥੋਂ ਦੇ ਬਜੁਰਗਾਂ ਦਾ ਮੈਡੀਕਲ ਚੈੱਕਅਪ ਵੀ ਕੀਤਾ ਗਿਆ ਅਤੇ ਉਹਨਾਂ ਦੀ ਮੈਡੀਕਲ ਸਹੂਲਤਾਂ ਉਪਲਬਧ ਕਰਵਾਈ ਗਈ ਇਸ ਮੌਕੇ ਐਮ.ਐਲ ਤਿਵਾੜੀ, ਚੈਅਰਮੈਨ, ਸੀਨੀਅਰ ਸੀਟੀਜ਼ਨ, ਕੌਂਸਲ, ਫਿਰੋਜ਼ਪੁਰ ਅਤੇ ਪੀ. ਡੀ. ਸ਼ਰਮਾ, ਪ੍ਰਧਾਨ ਸੀਨੀਅਰ ਸਿਟੀਜ਼ਨ, ਕੌਸਲ ਵੀ ਮੌਜ਼ੂਦ ਸਨ।

Be the first to comment

Leave a Reply