ਸੀਨ ਸਪਾਈਸਰ ਨੇ ਵ੍ਹਾਇਟ ਹਾਊਸ ਪ੍ਰੈਸ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫਾ

ਵਾਸ਼ਿੰਗਟਨ – ਅਮਰੀਕਾ ‘ਚ ਵ੍ਹਾਇਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਨਵੇਂ ਸੰਚਾਰ ਡਾਇਰੈਕਟਰ ਦੇ ਅਹੁਦੇ ‘ਤੇ ਨਿਊਯਾਰਕ ਦੇ ਫਾਈਨੈਂਸਰ ਐਂਥਨੀ ਸਕਾਰਾਮੁਚੀ ਦੀ ਨਿਯੁਕਤੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਪਾਈਸਰ ਨੇ ਸ਼ੁਕੱਰਵਾਰ ਸਵੇਰੇ ਵ੍ਹਾਇਟ ਹਾਊਸ ‘ਚ ਬੈਠਕ ‘ਚ ਰਾਸ਼ਟਰਪਤੀ ਨੂੰ ਦੱਸਿਆ ਕਿ ਉਹ ਵ੍ਹਾਇਟ ਹਾਊਸ ਦੇ ਨਵੇਂ ਸੰਚਾਰ ਡਾਇਰੈਕਟਰ ਲਈ ਉਨ੍ਹਾਂ ਦੀ ਪਸੰਦ ਤੋਂ ਸਹਿਮਤ ਨਹੀਂ ਹੈ। ਨਿਊਯਾਰਕ ਟਾਇਮਜ਼ ਦੀ ਖ਼ਬਰ ‘ਚ ਕਿਹਾ ਕਿ ਰਾਸ਼ਟਰਪਤੀ ਨੇ ਸਪਾਈਸਰ ਦੇ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਪਰ ਸਪਾਈਸਰ ਨੇ ਟਰੰਪ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਿਯੁਕਤੀ ਇਕ ਵੱਡੀ ਗਲਤੀ ਹੈ। ਬਾਅਦ ‘ਚ ਵ੍ਹਾਇਟ ਹਾਊਸ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਵ੍ਹਾਇਟ ਹਾਊਸ ‘ਚ ਮਈ ਤੋਂ ਸੰਚਾਰ ਡਾਇਰੈਕਟਰ ਦਾ ਅਹੁਦਾ ਖਾਲੀ ਹੈ। ਉਸ ਸਮੇਂ ਮਾਇਕ ਡੁਬਲੇ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜੋ ਟਰੰਪ ਪ੍ਰਸ਼ਾਸਨ ਲਈ ਪਹਿਲਾਂ ਝਟਕਾ ਸੀ।

Be the first to comment

Leave a Reply