ਸੀਮਾ ਸੁਰੱਖਿਆ ਬਲ ਵਿੱਚ 25 ਸਾਲਾ ਪ੍ਰਕ੍ਰਿਤੀ ਪਹਿਲੀ ਲੜਾਕੂ ਮਹਿਲਾ ਅਫ਼ਸਰ ਵਜੋਂ ਸ਼ਾਮਲ

New Delhi: 25-year-old Prakriti who has been inducted into the border guarding force, ITBP as the first direct-entry combat officer. PTI Photo (STORY DEL57)(PTI3_7_2018_000117B)

ਨਵੀਂ ਦਿੱਲੀ: ਔਰਤਾਂ ਹਰ ਖੇਤਰ ਵਿੱਚ ਝੰਡੇ ਗੱਡ ਰਹੀਆਂ ਹਨ। ਇਸ ਤਹਿਤ ਹੁਣ ਸਰਹੱਦਾਂ ਦੀ ਰਾਖੀ ਲਈ ਜ਼ਿੰਮੇਵਾਰ ਸੀਮਾ ਸੁਰੱਖਿਆ ਬਲ ਵਿੱਚ 25 ਸਾਲਾ ਪ੍ਰਕ੍ਰਿਤੀ ਪਹਿਲੀ ਲੜਾਕੂ ਮਹਿਲਾ ਅਫ਼ਸਰ ਵਜੋਂ ਸ਼ਾਮਲ ਹੋਣ ਜਾ ਰਹੀ ਹੈ। ਸਰਕਾਰ ਨੇ 2016 ਵਿੱਚ ਕੇਂਦਰ ਹਥਿਆਰਬੰਦ ਫੋਰਸਾਂ ਵਿੱਚ ਮਹਿਲਾਵਾਂ ਨੂੰ ਲੜਾਕੂ ਅਫ਼ਸਰਾਂ ਵਜੋਂ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਪ੍ਰਕ੍ਰਿਤੀ ਨੇ ਉਸੇ ਸਾਲ ਕੇਂਦਰੀ ਹਥਿਆਰਬੰਦ ਫੋਰਸਾਂ ਵਿੱਚ ਭਰਤੀ ਲਈ ਯੂਪੀਐਸਸੀ ਵੱਲੋਂ ਲਈ ਗਈ ਪ੍ਰੀਖਿਆ ਪਹਿਲੀ ਹੀ ਕੋਸ਼ਿਸ਼ ਵਿੱਚ ਪਾਸ ਕਰ ਲਈ ਸੀ। ਉਹ ਇਸ ਵੇਲੇ ਆਈਟੀਬੀਪੀ ਦੀ ਉਤਰਾਖੰਡ ਵਿੱਚ ਸਥਿਤ ਪਿਥੋਰਾਗੜ੍ਹ ਯੂਨਿਟ ਵਿੱਚ ਤਾਇਨਾਤ ਹੈ ਤੇ ਜਲਦੀ ਹੀ ਫੋਰਸ ਦੀ ਦੇਹਰਾਦੂਨ ਵਿੱਚ ਸਥਿਤ ਆਫਿਸਰ ਟਰੇਨਿੰਗ ਅਕੈਡਮੀ ਜੁਆਇਨ ਕਰੇਗੀ। ਦੇਹਰਾਦੂਨ ਵਿੱਚ ਟਰੇਨਿੰਗ ਕਰਨ ਤੋਂ ਬਾਅਦ ਉਸ ਨੂੰ ਅਗਲੇ ਸਾਲ ਤੱਕ ਫੋਰਸ ਵਿੱਚ ਸਹਾਇਕ ਕਮਾਂਡੈਂਟ ਵਜੋਂ ਕਮਿਸ਼ਨ ਮਿਲਣ ਦੀ ਆਸ ਹੈ। ਆਈਟੀਬੀਪੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਸਰਹੱਦੀ ਪੋਸਟ ’ਤੇ ਤਾਇਨਾਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫੋਰਸ ਵਿੱਚ ਪਹਿਲਾਂ ਵੀ ਲੜਾਕੂਆਂ ਵਜੋਂ ਮਹਿਲਾਵਾਂ ਭਰਤੀ ਹਨ ਪਰ ਉਹ ਸਿਰਫ਼ ਸਿਪਾਹੀ ਦੇ ਅਹੁਦੇ ’ਤੇ ਹਨ।