ਸੀਰੀਆਈ ਸਰਕਾਰ ਨੇ 4 ਮੌਕਿਆਂ ‘ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ : ਸੰਯੁਕਤ ਰਾਸ਼ਟਰ

ਜਿਨੇਵਾ  –  ਸੀਰੀਆਈ ਸ਼ਾਸਨ ਨੇ ਇਸ ਸਾਲ ਘੱਟੋ ਘੱਟ ਚਾਰ ਮੌਕਿਆਂ ‘ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ। ਇਨਾਂ ‘ਚ ਅਪ੍ਰੈਲ ਮਹੀਨੇ ਸਰੀਨ ਗੈਸ ‘ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ, ਜਿਸ ‘ਚ ਵੱਡੀ ਤਾਦਾਦ ਵਿੱਚ ਲੋਕ ਮਾਰੇ ਗਏ ਸਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਨੇ ਇੱਕ ਰਿਪੋਰਟ ਵਿੱਚ ਸਾਂਝੀ ਕੀਤੀ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਬੁੱਧਵਾਰ (6 ਸਤੰਬਰ) ਨੂੰ ਸੀਰੀਆ ਦੇ ਸੰਘਰਸ਼ ‘ਚ ਹੋਏ ਮਾਨਵ ਅਧਿਕਾਰ ਉਲੰਘਣ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਆਜ਼ਾਦ ਕੌਮਾਂਤਰੀ ਜਾਂਚ ਕਮਿਸ਼ਨ (ਆਈਆਈਸੀਆਈ) ਨੇ ਕਿਹਾ ਕਿ ਸੀਰੀਆ ‘ਚ ਹੋਈ ਹਿੰਸਾ ਦੌਰਾਨ ਕੌਮਾਂਤਰੀ ਮਾਨਵ ਤੇ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਉਲੰਘਣ ਹੋਈ ਹੈ, ਜਿਸ ਦੇ ਮੁੱਖ ਨਿਸ਼ਾਨੇ ‘ਤੇ ਆਮ ਨਾਗਰਿਕ ਰਹੇ ਹਨ। ਸਰਕਾਰੀ ਬਲਾਂ ਨੇ ਵਿਰੋਧੀਆਂ ਦੇ ਕਬਜ਼ੇ ਵਾਲੇ ਖੇਤਰਾਂ ‘ਚ ਨਾਗਰਿਕਾਂ ਖਿਲਾਫ਼ ਲਗਾਤਾਰ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੁੱਛ ਪੜਤਾਲ ਅਤੇ ਸ਼ੁਰੂਆਤੀ ਚੇਤਾਵਨੀ ਰਿਪੋਰਟਾਂ ਤੋਂ ਇਹ ਪਤਾ ਚੱਲਦਾ ਹੈ ਕਿ ਸੁਖੋਈ 22 (ਐਸਯੂ 22) ਜਹਾਜ਼ ਨੇ 4 ਅਪ੍ਰੈਲ ਨੂੰ ਵਿਰੋਧੀ ਟਿਕਾਣੇ ਵਾਲੀਆਂ ਖਾਨਾਂ ਸ਼ੇਖੋਨ ‘ਤੇ ਚਾਰ ਹਵਾਈ ਹਮਲਿਆਂ ਨੂੰ ਅੰਜ਼ਾਮ ਦਿੱਤਾ। ਆਈਆਈਸੀਆਈ ਨੇ ਕਿਹਾ ਕਿ ਇਸ ਪ੍ਰਕਾਰ ਦੇ ਜਹਾਜ਼ਾਂ ਨੂੰ ਕੇਵਲ ਸੀਰੀਆਈ ਫੌਜ ਉਡਾਉਂਦੀ ਹੈ। ਇਨਾਂ ਜਹਾਜ਼ਾਂ ਦਾ ਪ੍ਰਯੋਗ ਤਿੰਨ ਬੰਬ ਹਮਲਿਆਂ ਅਤੇ ਇੱਕ ਰਸਾਇਣਕ ਹਮਲੇ ‘ਚ ਕੀਤਾ ਗਿਆ ਸੀ, ਜਿਸ ‘ਚ 28 ਬੱਚਿਆਂ ਸਮੇਤ ਘੱਟੋ ਘੱਟ 13 ਲੋਕ ਮਾਰੇ ਗਏ ਸਨ ਅਤੇ 293 ਜ਼ਖ਼ਮੀ ਹੋਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਸਾਇਣਕ ਹਥਿਆਰਾਂ ਦੀ ਮਿਨਾਹੀ ਲਈ ਸੰਗਠਨ ਦੇ ਤੱਥ ਖੋਜ ਅਭਿਆਨ ਨੂੰ ਚਲਾਉਣ ਵਾਲੇ ਲੋਕਾਂ ਨੇ ਪੋਸਟਮਾਰਟਮ ਦੌਰਾਨ ਪ੍ਰਾਪਤ ਨਮੂਨਿਆਂ ਅਤੇ ਗੁਆਂਢੀ ਦੇਸ਼ਾਂ ‘ਚ ਇਲਾਜ ਦੌਰਾਨ ਲੰਘ ਰਹੇ ਵਿਅਕਤੀਆਂ ਦੇ ਆਧਾਰ ‘ਤੇ ਇਹ ਦੱਸਿਆ ਕਿ ਪੀੜਤ ਸਰੀਨ ਜਾਂ ਸਰੀਨ ਜਿਹੀਆਂ ਚੀਜ਼ਾਂ ਦੀ ਲਪੇਟ ਵਿੱਚ ਆਏ ਸਨ। ਜਾਂਚਕਰਤਾ ਖ਼ਰਾਬ ਖੇਤਰਾਂ ‘ਚ ਵਰਤੋਂ ਗਏ ਬੰਬ ਦੇ ਟੁਕੜਿਆਂ ਨੂੰ ਲੱਭਣ ‘ਚ ਸਮਰੱਥ ਰਹੇ, ਪਰ ਆਈਆਈਸੀਆਈ ਨੇ ਕਿਹਾ ਕਿ ਇਹ ਨਿਰਧਾਰਿਤ ਕਰਨ ‘ਚ ਅਸਮਰਥ ਹਨ ਕਿ ਕਿਸ ਪ੍ਰਕਾਰ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਪਰ ਰਿਪੋਰਟ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਾਂ ਹਥਿਆਰਾਂ ਦੇ ਕੁਝ ਭਾਗ ਪੂਰਬ ਸੋਵੀਅਤ ਸੰਘ ਵੱਲੋਂ ਉਤਪਾਦਤ ਸਰੀਨ ਗੈਸ ਬੰਬ ਜਿਹੇ  ਸਨ। ਦਸਤਾਵੇਜ਼ ‘ਚ ਸੀਰੀਆਈ ਸਸ਼ਤਰ ਬਲਾਂ ਵੱਲੋਂ ਮਾਰਚ ਅਤੇ ਜੁਲਾਈ ਦਰਮਿਆਲ ਤਿੰਨ ਹੋਰ ਰਸਾਇਣਕ ਹਮਲਿਆਂ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ, ਜਿਨਾਂ ਵਿੱਚੋਂ ਕਈਆਂ ‘ਚ ਕਲੋਰੀਨ ਗੈਸ ਦੀ ਵਰਤੋਂ ਕੀਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖ਼ਾਨ ਸ਼ੇਖੋਨ ‘ਤੇ ਕੀਤੇ ਗਏ ਹਮਲੇ ਨੂੰ ਅਯੋਗ ਵੱਲੋਂ ਇਸ ਰੂਪ ਨਾਲ ਸਮਝਿਆ ਗਿਆ ਹੈ ਕਿ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਕੇ ਯੁੱਧ ਅਪਰਾਧਾਂ ਅਤੇ ਇੱਕ ਨਾਗਰਿਕ ਨਿਵਾਸ ਖੇਤਰ ‘ਚ ਅੰਨੇਵਾਹ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ। ਇਸ ਦਾ ਇਹ ਵੀ ਮਤਲਬ ਹੈ ਕਿ ਸੀਰੀਆ ਨੇ ਰਸਾਇਣਕ ਹਥਿਆਰਾਂ ‘ਤੇ ਰੋਕ ਦੀ ਕਈ ਕੌਮਾਂਤਰੀ ਸੰਧੀਆਂ ਅਤੇ 2013 ‘ਚ ਪਾਸ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੰਕਲਪ 2118 ਦਾ ਉਲੰਘਣ ਕੀਤਾ, ਜਿਸ ਨੇ ਵੱਖ ਵੱਖ ਦੇਸ਼ਾਂ ਨੂੰ ਆਪਣੇ ਸਾਰੇ ਰਸਾਇਣਕ ਹਥਿਆਰਾ ਨੂੰ ਨਸ਼ਟ ਕਰਨ ਲਈ 2014 ਦੇ ਮੱਧ ਤੱਕ ਦਾ ਸਮਾਂ ਦਿੱਤਾ ਸੀ।

Be the first to comment

Leave a Reply