ਸੀਰੀਆਈ ਸੈਨਾ ਨੂੰ ਮਿਲੀ ਆਈ. ਐੱਸ. ਵਿਰੁੱਧ ਵੱਡੀ ਕਾਮਯਾਬੀ

ਬੇਰੁੱਤ— ਸੀਰੀਆਈ ਸੈਨਾ, ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਵਿਰੁੱਧ ਮੁਹਿੰਮ ਦੇ ਤਹਿਤ ਉਸ ਦੇ ਕਬਜੇ ਵਾਲੇ ਹੋਮਸ ਪ੍ਰਾਂਤ ਦੇ ਇਕ ਮੁੱਖ ਸ਼ਹਿਰ ਦੇ ਕਰੀਬ ਪਹੁੰਚ ਗਈ ਹੈ। ਸੈਨਾ ਦੇ ਇਕ ਸੂਤਰ ਮੁਤਾਬਕ ਆਈ. ਐੱਸ. ਵਿਰੁੱਧ ਮੁਹਿੰਮ ਵਿਚ ਸੈਨਾ ਅਲ ਸੁਖਨਾ ਸ਼ਹਿਰ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸ਼ਹਿਰ ਪ੍ਰਬੰਧਕੀ ਸੂਬੇ ਡੇਰ ਅਲ ਜੋਰ ਤੋਂ 50 ਕਿਲੋਮੀਟਰ ਦੂਰ ਹੈ।
ਸੀਰੀਆ ਅਤੇ ਇਰਾਕ ਤੋਂ ਖਦੇੜਣ ਮਗਰੋਂ ਆਈ. ਐੱਸ. ਦੇ ਅੱਤਵਾਦੀਆਂ ਨੇ ਜਰ ਅਲ ਜੋਰ ਪ੍ਰਾਂਤ ਵਿਚ ਡੇਰਾ ਜਮਾਇਆ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਅਲ ਸੁਖਨਾ ‘ਤੇ ਕਬਜਾ ਕਰਨ ਨਾਲ ਸੈਨਾ ਨੂੰ ਡੇਰ ਅਲ ਜੋਰ ਵਿਚ ਆਈ. ਐੱਸ. ਨੂੰ ਖਦੇੜਨ ਦਾ ਰਸਤਾ ਸਾਫ ਹੋ ਜਾਵੇਗਾ। ਸੈਨਾ ਅਲ ਸੁਖਨਾ ਦੇ ਕਾਫੀ ਕਰੀਬ ਪਹੁੰਚ ਚੁੱਕੀ ਹੈ। ਰੂਸੀ ਵਾਯੂ ਸੈਨਾ ਅਤੇ ਈਰਾਨ ਸਹਿਯੋਗੀ ਮਿਲਿਸ਼ਿਯਾ ਦੀ ਮਦਦ ਨਾਲ ਸੀਰੀਆਈ ਸੈਨਾ ਹਮਾ ਅਤੇ ਰੱਕਾ ਪ੍ਰਾਂਤ ਵਿਚ ਆਈ. ਐੱਸ. ਵਿਰੁੱਧ ਮੁਹਿੰਮ ਵਿਚ ਸਫਲਤਾ ਹਾਸਲ ਕਰ ਰਹੀ ਹੈ। ਅਮਰੀਕਾ ਸਹਿਯੋਗੀ ਸੈਨਾ ਦਾ ਆਈ. ਐੱਸ. ਵਿਰੁੱਧ ਮੁਹਿੰਮ ਦਾ ਮੁੱਖ ਧਿਆਨ ਰੱਕਾ ਵਿਚ ਹੈ। ਸੀਰੀਆਈ ਸੈਨਾ ਇਸ ਸਾਲ ਮਾਰਚ ਵਿਚ ਫਲਮਾਯਰਾ ‘ਤੇ ਕਬਜਾ ਕਰਨ ਮਗਰੋਂ ਹੌਲੀ-ਹੌਲੀ ਅਲ ਸੁਖਨਾ ਵੱਲ ਵੱਧ ਰਹੀ ਹੈ।

Be the first to comment

Leave a Reply