ਸੀਰੀਆ ਦੇ ਰਾਹਤ ਕੈਂਪਾਂ ‘ਚ ਵਿਚ ਰਾਹਤ ਕਰਮੀਆਂ ਵੱਲੋਂ ਔਰਤਾਂ ਦਾ ਸੋਸ਼ਣ

ਹਾਮਾ — ਸੀਰੀਆ ਦੇ ਰਾਹਤ ਕੈਂਪਾਂ ‘ਚ ਔਰਤਾਂ ਦਾ ਯੌਨ ਸੋਸ਼ਣ ਕੀਤਾ ਗਿਆ ਹੈ, ਇਕ ਨਿਊਜ਼ ਚੈਨਲ ਮੁਤਾਬਕ ਸੰਯੁਕਤ ਰਾਸ਼ਟਰ ਅਤੇ ਅੰਤਰ-ਰਾਸ਼ਟਰੀ ਸੰਗਠਨਾਂ ਵੱਲੋਂ ਮਦਦ ਪਹੁੰਚਾ ਰਹੇ ਮਰਦ ਰਾਹਤ ਕਰਮੀਆਂ ਵੱਲੋਂ ਔਰਤਾਂ ਨਾਲ ਸੋਸ਼ਣ ਕੀਤਾ ਗਿਆ। ਰਾਹਤ ਕਰਮੀਆਂ ਨੇ ਕਿਹਾ ਕਿ ਮਰਦ-ਕਰਮੀ ਸੈਕਸ ਦੇ ਬਦਲੇ ਭੋਜਨ ਵੇਚਦੇ ਸਨ। 3 ਸਾਲ ਪਹਿਲਾਂ ਦਿੱਤੀ ਗਈ ਚੇਤਾਵਨੀ ਦੇ ਬਾਵਜੂਦ ਇਕ ਨਵੀਂ ਰਿਪੋਰਟ ਇਹ ਸਪੱਸ਼ਟ ਕਰਦੀ ਹੈ ਕਿ ਦੇਸ਼ ਦੇ ਦੱਖਣੀ ਹਿੱਸੇ ‘ਚ ਇਹ ਸੋਸ਼ਣ ਹਲੇਂ ਵੀ ਜਾਰੀ ਹੈ। ਸੰਯੁਕਤ ਰਾਸ਼ਟਰ ਅਤੇ ਹੋਰਨਾਂ ਸੰਗਠਨਾਂ ਦਾ ਕਹਿਣਾ ਹੈ ਕਿ ਖੇਤਰ ‘ਚ ਕੰਮ ਕਰ ਰਹੇ ਉਨ੍ਹਾਂ ਸਹਿਯੋਗੀ ਸੰਗਠਨਾਂ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਰਾਹਤ ਕਰਮੀਆਂ ਨੇ ਦੱਸਿਆ ਕਿ ਔਰਤਾਂ ਦੇ ਨਾਲ ਸੋਸ਼ਣ ਵੱਡੇ ਪੱਧਰ ‘ਤੇ ਹੋ ਰਿਹਾ ਹੈ। ਜਿਸ ਕਾਰਨ ਸੀਰੀਆਈ ਔਰਤਾਂ ਵਿਤਰਣ ਕੇਂਦਰ ਜਾਣ ਤੋਂ ਇਨਕਾਰ ਕਰ ਰਹੀਆਂ ਹਨ। ਇਕ ਕਰਮੀ ਦਾ ਦਾਅਵਾ ਹੈ ਕਿ ਕੁਝ ਮਨੁੱਖਤਾਵਾਦੀ ਏਜੰਸੀਆਂ ਮਾਮਲੇ ਤੋਂ ਅੱਖਾਂ ਫੇਰ ਰਹੀਆਂ ਸਨ ਕਿਉਂਕਿ ਉਨ੍ਹਾਂ ਦੇ ਲਈ ਖਤਰਨਾਕ ਇਲਾਕਿਆਂ ‘ਚ ਸਥਾਨਕ ਅਧਿਕਾਰੀ ਅਤੇ ਸਹਿਯੋਗੀ ਸੰਗਠਨ ਕੰਮ ਕਰ ਰਹੇ ਸਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੇ ਇਕ ਮੁਲਾਂਕਣ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਮਦਦ ਸਮੱਗਰੀ ਦੇਣ ਦੇ ਬਦਲੇ ਔਰਤਾਂ ਦਾ ਸੋਸ਼ਣ ਕੀਤਾ ਜਾ ਰਿਹਾ ਸੀ। ਸੰਗਠਨ ਨੇ ਇਹ ਮੁਲਾਂਕਣ ਪਿਛਲੇ ਸਾਲ ਸੀਰੀਆ ਦੇ ਵੱਖ-ਵੱਖ ਪ੍ਰਸ਼ਾਸਨਿਕ ਇਲਾਕਿਆਂ ‘ਚ ਕੀਤਾ ਗਿਆ ਸੀ।

Be the first to comment

Leave a Reply